ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ‘ਤੇ ਭਾਰਤ ਅਤੇ ਪਾਕਿ ਵਿਚਾਲੇ ਹੋਏ ਦਸਤਖ਼ਤ : ਵੈੱਬ ਪੋਰਟਲ ਵੀ ਹੋਇਆ ਜਾਰੀ

1280

ਡੇਰਾ ਬਾਬਾ ਨਾਨਕ ਵਿਖੇ ਜੀਰੋ ਲਾਈਨ ਤੇ ਹੋਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੀਟਿੰਗ ਦੌਰਾਨ ਕਰਤਾਰਪੁਰ ਲਾਂਘੇ ਦੇ ਸਮਝੌਤੇ ‘ਤੇ ਦੋਹਾਂ ਦੇਸ਼ਾਂ ਨੇ ਦਸਤਖ਼ਤ ਕਰ ਦਿੱਤੇ ਹਨ । ਅੱਜ ਲਾਂਘੇ ਦੇ ਸੰਚਾਲਨ ਸੰਬੰਧੀ ਸਮਝੌਤੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ ਡੇਰਾ ਬਾਬਾ ਨਾਨਕ ਵਿਖੇ ਅੱਜ ਦਸਤਖ਼ਤ ਹੋ ਗਏ ਹਨ।ਇਸ ਮੌਕੇ ਭਾਰਤ ਵੱਲੋਂ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਐੱਸ।ਸੀ।ਐੱਲ ਦਾਸ ਮੌਜੂਦ ਰਹੇ।ਉਥੇ ਹੀ ਪਾਕਿਸਤਾਨ ਵੱਲੋਂ ਵਿਦੇਸ਼ ਮੰਤਰਾਲੇ ਦੀ ਨੁਮਾਇੰਦਗੀ ਲਈ ਡਾ। ਮੁਹੰਮਦ ਫੈਜ਼ਲ ਮੌਜੂਦ ਰਹੇ।
ਮੀਟਿੰਗ ਮਗਰੋਂ ਭਾਰਤੀ ਅਧਿਕਾਰੀਆਂ ਨੇ ਲਾਂਘੇ ਸਬੰਧੀ ਵੈੱਬਪੋਰਟਲ ਵੀ ਲਾਂਚ ਕੀਤਾ ਹੈ । ਭਾਰਤ ਵਾਲੇ ਪਾਸੇ ਤੋਂ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਂਘੇ ਦਾ ਉਦਘਾਟਨ ਕਰਨਗੇ ਜਿਸ ਤੋਂ ਬਾਅਦ ਪਾਕਿ ਲਈ ਪਹਿਲਾ ਜਥਾ ਰਵਾਨਾ ਹੋਵੇਗਾ ਤੇ 10 ਨਵੰਰ ਤੋਂ ਆਮ ਲੋਕਾਂ ਲਈ ਲਾਂਘਾ ਖੋਲ੍ਹ ਦਿੱਤਾ ਜਾਵੇਗਾ ।
ਵੈੱਬ ਪੋਰਟਲ ਵੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ ।

https://prakashpurb550.mha.gov.in/kpr/

Real Estate