ਭਾਰਤ ਵਿੱਚ EVM ਦਾ ਫਿਰ ਰੌਲਾ : ਕੈਨੇਡਾ ਵਾਲਿਆਂ ਪਰਚੀਆਂ ਨਾਲ ਵੋਟਾਂ ਪਵਾ ਕੇ ਆਥਣ ਤੱਕ ਗਿਣ ਵੀ ਲਈਆਂ

785

ਪਰਮਿੰਦਰ ਸਿੰਘ ਸਿੱਧੂ – ਹਰਿਆਣਾ ਤੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਤੋਂ ਪਹਿਲਾਂ ‘ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ’ ਉੱਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਮਹਾਰਾਸ਼ਟਰ ਕਾਂਗਰਸ ਕਮੇਟੀ ਦੇ ਪ੍ਰਧਾਨ ਬਾਲਾ ਸਾਹਿਬ ਥੋਰਾਟ ਨੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਚਿੱਠੀ ਲਿਖ ਕੇ ਈਵੀਐੱਮਜ਼ ਨਾਲ ਛੇੜਖਾਨੀ ਦਾ ਸ਼ੱਕ ਜ਼ਾਹਿਰ ਕੀਤਾ ਹੈ। ਥੋਰਾਟ ਨੇ ਸਟ੍ਰੌਂਗ ਰੂਮ ਵਿੱਚ ਨੈੱਟਵਰਕ ਜੈਮਰ ਲਾਉਣ ਦੀ ਮੰਗ ਦੇ ਨਾਲ ਹੀ ਵੋਟਾਂ ਦੀ ਗਿਣਤੀ ਵੇਲੇ ਹਰੇਕ ਗੇੜ ਦਾ ਨਤੀਜਾ ਐਲਾਨਣ ਦੀ ਵੀ ਮੰਗ ਕੀਤੀ ਹੈ।ਥੋਰਾਟ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਵੋਟਿੰਗ ਹੋਵੇ ਤੇ ਵੋਟਾਂ ਦੀ ਗਿਣਤੀ ਹੋਵੇ, ਉੱਥੇ ਨੈੱਟਵਰਕ ਜੈਮਰ ਸਥਾਪਤ ਕੀਤੇ ਜਾਣ। ਥੋਰਾਟ ਨੇ ਮੰਗ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੌਰਾਨ ਵੀ ਨੈੱਟਵਰਕ ਜੈਮਰਜ਼ ਲੱਗਣੇ ਚਾਹੀਦੇ ਹਨ।
ਇਨਾਂ ਦੋਸ਼ਾਂ ਤੇ ਜੈਮਰ ਲਗਾਉਣ ਵਾਲੀ ਗੱਲ ਤੋਂ ਉਲਟ ਵਿਚਾਰਣਯੋਗ ਤਾਂ ਇਹ ਹੈ ਕਿ ਬੀਤੇ ਸੋਮਵਾਰ ਨੂੰ ਕੈਨੇਡਾ ਵਿੱਚ ਪਰਚੀਆਂ ਨਾਲ ਵੋਟਾਂ ਪਈਆਂ ਤੇ ਅਗਲਿਆਂ ਨੇ ਆਥਣ ਤੱਕ ਹੀ ਸਾਰੀਆਂ ਗਿਣ ਵੀ ਦਿੱਤੀਆਂ ਤੇ ਨਤੀਜੇ ਵੀ ਐਲਾਨ ਦਿੱਤੇ । ਭਾਰਤ ਵੱਲੋਂ ਵਰਤੀ ਜਾਂਦੀ ਵੋਟਿੰਗ ਮਸ਼ੀਨ ਨੂੰ ਵੋਟਾਂ ਪੈਣ ਤੋਂ ਮਗਰੋਂ ਤੋਂ ਲੈ ਕੇ ਕਈ-ਕਈ ਦਿਨ ਸੰਭਾਲ ਕੇ ਰੱਖਿਆ ਜਾਂਦਾ ਹੈ ਤੇ ਫਿਰ ਗਿਣਤੀ ਕੀਤੀ ਜਾਂਦੀ ਹੈ ਕਿਉਂ ?

Real Estate