ਡੇਰਾ ਮੁਖੀ ਤੇ ਜੇ਼ਲ੍ਹ ਵਿੱਚ ਹੋਏ ਹਨ ਹਮਲੇ ! ਡੇਰੇ ਦਾ ਦਾਅਵਾ

1118

ਬਲਾਤਕਾਰ ਤੇ ਕਤਲ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ ਤੇ ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹਾ ਕਿਹਾ ਗਿਆ ਹੈ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ। ਡੇਰਾ ਸਿਰਸਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਰਾਮ ਰਹੀਮ ‘ਤੇ ਜੇਲ੍ਹ ‘ਚ ਤਿੰਨ ਹਮਲੇ ਹੋ ਚੁੱਕੇ ਹਨ। ਉਸ ਦੇ ਸਮਰੱਥਕਾਂ ਨੂੰ ਜੇਲ੍ਹ ‘ਚ ਮਿਲਣ ਨਹੀਂ ਦਿੱਤਾ ਜਾ ਰਿਹਾ। ਨਾ ਹੀ ਆਰਟੀਆਈ ਰਾਹੀਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹਨਾਂ ਨੇ ਪਟੀਸ਼ਨ ‘ਚ ਗੁਰਮੀਤ ਰਾਮ ਰਹੀਮ ਨੂੰ ਕੋਰਟ ‘ਚ ਪੇਸ਼ ਕਰਨ ਤੇ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਹਾਈਕੋਰਟ ‘ਚ ਕੀਤੀ ਹੈ। ਡੇਰਾ ਮੁਖੀ ਤੇ ਉਸ ਦੀ ਪਤਨੀ ਕਈ ਵਾਰ ਪੈਰੋਲ ਦੀ ਅਰਜ਼ੀ ਲਾ ਚੁੱਕੇ ਹਨ ਜੋ ਹਰ ਵਾਰ ਖਾਰਜ਼ ਹੋ ਗਈ।

Real Estate