ਘਾਨਾ ਦੇ ਹਾਈ ਕਮਿਸ਼ਨਰ ਤੇ ਰੇਲਵੇ ਮੰਤਰੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ

652

ਅਫਰੀਕੀ ਮੁਲਕਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਦੇ ਪਾਸਾਰ ਲਈ ਪੰਜਾਬ ਨਾਲ ਸੱਭਿਆਚਾਰਕ ਸਾਂਝ ਮਜ਼ਬੂਤ ਕਰਨ ‘ਤੇ ਜ਼ੋਰ
ਕਪੂਰਥਲਾ/ਸੁਲਤਾਨਪੁਰ ਲੋਧੀ, 22 ਅਕਤੂਬਰ(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਪਣੀ ਪਲੇਠੀ ਕੂਟਨੀਤਿਕ ਫੇਰੀ ਦੌਰਾਨ ਘਾਨਾ ਦੇ ਹਾਈ ਕਮਿਸ਼ਨਰ ਮਿਸ਼ੇਲ ਨਿਲ ਨੋਰਟੇ ਓਕੂਏ, ਘਾਨਾ ਦੇ ਰੇਲ ਮੰਤਰੀ ਜੋਏ ਘਾਰਟੇ ਅਤੇ ਹਾਈ ਕਮਿਸ਼ਨਰ ਦੇ ਹੋਰ ਨੁਮਾਇੰਦਿਆਂ ਨੇ ਅੱਜ ਇੱਥੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ। ਆਪਣੀ ਫੇਰੀ ਨੂੰ ਜੀਵਨ ਦੇ ਯਾਦਗਾਰੀ ਪਲ ਦੱਸਦਿਆਂ ਵਫ਼ਦ ਨੇ ਸੱਭਿਆਚਾਰਕ ਅਤੇ ਖੇਤੀਬਾੜੀ ਖੇਤਰ ਵਿੱਚ ਭਾਰਤ ਨਾਲ ਖਾਸ ਕਰਕੇ ਪੰਜਾਬ ਨਾਲ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਭਾਈਚਾਰਕ ਸਾਂਝ ਅਤੇ ਵਿਸ਼ਵ ਵਿਆਪੀ ਸਾਂਝ ਦੇ ਸੰਦੇਸ਼ ਦੇ ਸਤਿਕਾਰ ਵਿੱਚ ਉਹ ਇਸ ਪਵਿੱਤਰ ਨਗਰੀ ਨੂੰ ਸਿਜਦਾ ਕਰਨ ਲਈ ਆਏ ਹਨ। ਵਫ਼ਦ ਨੇ ਕਿਹਾ ਕਿ ਉਹ ਇਸ ਮੁਕੱਦਸ ਅਸਥਾਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਰਿਪਬਲਿਕ ਆਫ ਘਾਨਾ ਦੇ ਰੇਲਵੇ ਮੰਤਰੀ ਸ੍ਰੀ ਜੋਏ ਘਾਰਟੇ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵੀ ਦੌਰਾ ਕੀਤਾ। ਉਨਾਂ ਕਿਹਾ ਕਿ ਅਫਰੀਕਨ ਮਹਾਂਦੀਪ ਆਰ।ਸੀ।ਐਫ। ਵਰਗੇ ਵਿਸ਼ਵ ਪੱਧਰੀ ਯੂਨਿਟਾਂ ਪਾਸੋਂ ਤਕਨੀਕੀ ਸਹਾਇਤਾ ਲੈਣ ਦਾ ਇਛੁੱਕ ਹੈ ਤਾਂ ਕਿ ਰੇਲਵੇ ਸੰਪਰਕ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਵਧਾਏ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਘਾਨਾ ਸਰਕਾਰ ਅਤੇ ਘਾਨਾ ਦੇ ਲੋਕਾਂ ਵਲੋਂ ਮਨੁੱਖਤਾ ਲਈ ਪਿਆਰ ਵਾਲਾ ਸੰਦੇਸ਼ ਲੈ ਕੇ ਭਾਰਤ ਆਏ ਹਨ।ਉਨ੍ਹਾਂ ਪੰਜਾਬ ਸਰਕਾਰ ਵਲੋਂ ਵਫ਼ਦ ਦੇ ਦੌਰੇ ਅਤੇ ਪ੍ਰਾਹੁਣਚਾਰੀ ਲਈ ਕੀਤੇ ਪ੍ਰਬੰਧਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਡੀ।ਪੀ।ਐਸ ਖਰਬੰਦਾ, ਵਕੀਲ ਹਰਪ੍ਰੀਤ ਸਿੰਘ ਸੰਧੂ, ਡਾ। ਜਗਤਾਰ ਧੀਮਾਨ, ਪ੍ਰੋ। ਹਰਜੇਸ਼ਵਰ ਪਾਲ ਸਿੰਘ, ਸ੍ਰੀ ਅਭਿਸ਼ੇਕ ਵਿੱਜ, ਸ੍ਰੀ ਰਾਜਨ ਮਾਗੋ, ਸ੍ਰੀ ਗੁਰਸ਼ਮਿੰਦਰ ਸਿੰਘ ਅਤੇ ਕੰਵਲਦੀਪ ਸਿੰਘ ਨੇ ਘਾਨਾ ਤੋਂ ਆਏ ਵਫ਼ਦ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਦਾ ਚਿੱਤਰ ਭੇਟ ਕੀਤਾ। ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪ੍ਰਬੰਧਕਾਂ ਨੇ ਵੀ ਘਾਨਾ ਦੇ ਹਾਈ ਕਮਿਸ਼ਨਰ, ਰੇਲਵੇ ਮੰਤਰੀ ਅਤੇ ਹਾਈ ਕਮਿਸ਼ਨ ਦੇ ਹੋਰ ਨੁਮਾਇੰਦਿਆਂ ਨੂੰ ਸਨਮਾਨਿਤ ਕਰਦਿਆਂ ਉਨਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਵਫ਼ਦ ਵਲੋਂ ਗੁਰਦੁਆਰਾ ਸਾਹਿਬ ਅੰਦਰ ਬਣੇ ਪਾਰਕ ਵਿਚ ਪੌਦਾ ਵੀ ਲਗਾਇਆ ਗਿਆ।
ਘਾਨਾ ਦੇ ਹਾਈ ਕਮਿਸ਼ਨਰ ਨੇ ਵਕੀਲ ਸ੍ਰੀ ਹਰਪ੍ਰੀਤ ਸੰਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨਾਂ ਨੇ ਵਫ਼ਦ ਦੀ ਸੁਲਤਾਨਪੁਰ ਲੋਧੀ ਦੀ ਫੇਰੀ ਲਈ ਸਹਿਯੋਗ ਦਿੱਤਾ।
ਇਸ ਮੌਕੇ ਵਫ਼ਦ ਨਾਲ ਐਸ।ਡੀ।ਐਮ। ਡਾ। ਚਾਰੂਮਿਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Real Estate