ਗਾਂਗੁਲੀ ਬਣਿਆ BCCI ਦਾ ਮੁਖੀ, ਅਮਿਤ ਸ਼ਾਹ ਦਾ ਮੁੰਡਾ ਸਕੱਤਰ

475

ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੀ ‘ਭਾਰਤੀ ਕ੍ਰਿਕੇਟ ਕੰਟਰੋਲ ਬੋਰਡ’ ’ਤੇ 33 ਮਹੀਨਿਆਂ ਦੇ ਰਾਜ ਮਗਰੋਂ ਅੱਜ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ 39ਵੇਂ ਚੇਅਰਮੈਨ ਵਜੋਂ ਚਾਰਜ ਸੰਭਾਲ ਲੈਣਗੇ। ਉਨ੍ਹਾਂ ਨੂੰ ਸਾਲਾਨਾ ਆਮ ਮੀਟਿੰਗ ਦੌਰਾਨ ਇਹ ਅਹੁਦਾ ਦਿੱਤਾ ਜਾਵੇਗਾ। ਚੇਅਰਮੈਨ ਦੇ ਅਹੁਦੇ ਲਈ ਗਾਂਗੁਲੀ ਦੀ ਨਾਮਜ਼ਦਗੀ ਸਰਬ–ਸੰਮਤੀ ਨਾਲ ਹੋਈ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦਾ ਸਕੱਤਰ ਹੋਵੇਗਾ । ਉਤਰਾਖੰਡ ਦੇ ਮਹੀਮ ਵਰਮਾ ਨਵੇਂ ਮੀਤ ਪ੍ਰਧਾਨ ਹੋਣਗੇ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ ਖ਼ਜ਼ਾਨਚੀ ਹੋਣਗੇ। ਕੇਰਲ ਦੇ ਜੈਯੇਸ਼ ਜਾਰਜ ਸੰਯੁਕਤ ਸਕੱਤਰ ਹੋਣਗੇ। ਗਾਂਗੁਲੀ ਦਾ ਇਹ ਕਾਰਜਕਾਲ ਸਿਰਫ਼ 9 ਮਹੀਨਿਆਂ ਲਈ ਹੋਵੇਗਾ ਤੇ ਉਨ੍ਹਾਂ ਨੂੰ ਜੁਲਾਈ 2020 ਦੌਰਾਨ ਇਹ ਅਹੁਦਾ ਛੱਡਣਾ ਹੋਵੇਗਾ ਕਿਉਂਕਿ ਸੰਵਿਧਾਨ ਦੀਆਂ ਨਵੀਂਆਂ ਵਿਵਸਥਾਵਾਂ ਮੁਤਾਬਕ ਛੇ ਸਾਲਾਂ ਦੇ ਕਾਰਜਕਾਲ ਪਿੱਛੋਂ ‘ਆਰਾਮ ਦੀ ਮਿਆਦ’ ਲਾਜ਼ਮੀ ਹੈ।

Real Estate