ਨਵਜੋਤ ਸਿੱਧੂ ਨੇ ਕਾਂਗਰਸ ਛੱਡੀ – ਹੁਣ ਉਹ ਕਿਸੇ ਪਾਰਟੀ ‘ਚ ਨਹੀਂ ਬਲਕਿ ਸਮਾਜ ਸੇਵਕ ਹਨ- ਡਾ :ਨਵਜੋਤ ਕੌਰ

1229

ਲੰਬੀ ਚੁੱਪ ਮਗਰੋਂ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ।
ਸਾਬਕਾ ਕੈਬਨਿਟ ਮੰਤਰੀ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਮੀਡੀਆ ਸਾਹਮਣੇ ਕਿਹਾ ਕਿ ਉਹ ਹੁਣ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਪਰ ਆਪਣੇ ਹਲਕੇ ਦੇ ਲੋਕਾਂ ਕੋਲ ਜਵਾਬਦੇਹ ਹਨ ਅਤੇ ਹਲਕੇ ਦੇ ਵਿਕਾਸ ਕਰਵਾਉਣਗੇ ।ਸ੍ਰੀ ਮਤੀ ਸਿੱਧੂ ਨੇ ਕਿਹਾ , ਨਵਜੋਤ ਸਿੰਘ ਸਿੱਧੂ , ਇੱਕ ਸੱਚੇ ਇਨਸਾਨ ਹਨ ਜਿਸ ਕਰਕੇ ਪਾਰਟੀਆਂ ਦੇ ਕੁਝ ਮੰਤਰੀਆਂ ਨੇ ਉਸ ਵਿਰੁੱਧ ਕੈਪਟਨ ਦੇ ਕੰਨ ਭਰੇ ਸਨ ।
ਬਟਾਲਾ -ਪਟਾਕਾ ਫੈਕਟਰੀ ਦੇ ਮਾਮਲੇ ‘ਤੇ ਚੁੱਪ ਰਹਿਣ ਤੇ ਵੀ ਮੈਡਮ ਸਿੱਧੂ ਨੇ ਕਿਹਾ ਜਦੋਂ ਉਹਨਾਂ ਦੀ ਸਰਕਾਰ ‘ਚ ਪੁੱਛ-ਗਿੱਛ ਨਹੀਂ ਫਿਰ ਚੁੱਪ ਰਹਿਣ ਦਾ ਫਾਇਦਾ ਹੈ।
ਹਾਲੇ ਸਪੱਸ਼ਟ ਨਹੀਂ ਕਿ ਸਿੱਧੂ ਕਿਹੜੀ ਸਿਆਸੀ ਧਿਰ ਨਾਲ ਤੁਰਨਗੇ ਪਰ ਕੰਨਸੋਅ ਹੈ ਕਿ ਭਾਜਪਾ ਵੱਲੋਂ ਉਹਨਾਂ ਨਾਲ ਨੇੜਤਾ ਵਧਾਈ ਜਾ ਰਹੀ ਹੈ ।

Real Estate