ਕੈਨੇਡੀਅਨ ਚੋਣਾਂ : ਜਗਮੀਤ ਸਿੰਘ ਆਪਣੇ ਹਲਕੇ ‘ਚੋਂ ਵੱਡੇ ਫਰਕ ਨਾਲ ਜਿੱਤੇ

1422

ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਸਰਦਾਰ ਜਗਮੀਤ ਸਿੰਘ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ  ਦੇ ਬਰਨਾਬੀ–ਦੱਖਣੀ ਸੰਸਦੀ ਹਲਕੇ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਗ਼ੈਰ–ਗੋਰੇ ਮੁਖੀ ਹਨ।ਜਗਮੀਤ ਸਿੰਘ ਖੱਬੇ–ਪੱਖੀ ਵਿਚਾਰਧਾਰਾ ਨਾਲ ਸਬੰਧਤ ਹਨ ਤੇ ਪਹਿਲਾਂ ਕਿਸੇ ਵੇਲੇ ਬਚਾਅ ਪੱਖ ਦੇ ਵਕੀਲ ਵਜੋਂ ਵੀ ਵਿਚਰਦੇ ਰਹੇ ਹਨ। ਉਹ ਸਾਲ 2017 ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚੁਣੇ ਗਏ ਸਨ। ਜਦੋਂ ਤੋਂ ਜਗਮੀਤ ਸਿੰਘ ਨੇ ਐੱਨਡੀਪੀ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਹੀ ਇਸ ਪਾਰਟੀ ਦੇ ਆਧਾਰ ਵਿੱਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਵਿੱਚ ਇਹ ਤੀਜੇ ਨੰਬਰ ਦੀ ਸਭ ਤੋਂ ਵੱਡੀ ਕੈਨੇਡੀਅਨ ਪਾਰਟੀ ਹੈ। ਜਗਮੀਤ ਸਿੰਘ ਨੇ ਆਪਣੇ ਚੋਣ–ਮੈਨੀਫ਼ੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ, ਤਾਂ ਉਹ ਕਰੋੜਪਤੀਆਂ ਤੇ ਅਰਬਪਤੀਆਂ ’ਤੇ ਟੈਕਸ ਲਾਏਗੀ ਤੇ ਉਸ ਨਾਲ ਦੰਦਾਂ ਦਾ ਇਲਾਜ ਤੇ ਡਾਕਟਰੀ ਪਰਚੀਆਂ ਰਾਹੀਂ ਮਿਲਣ ਵਾਲੀਆਂ ਦਵਾਈਆਂ ਆਮ ਜਨਤਾ ਲਈ ਮੁਫ਼ਤ ਕਰ ਦਿੱਤੀਆਂ ਜਾਣਗੀਆਂ।

Real Estate