ਆਸਟਰੇਲੀਆ – ਅਖਬਾਰਾਂ ਨੇ ਮੀਡੀਆ ‘ਤੇ ਪਾਬੰਦੀਆਂ ਵਿਰੁੱਧ ਪਹਿਲਾਂ ਪੰਨਾ ਖ਼ਾਲੀ ਛੱਡਿਆ

3034

 ਸਟਰੇਲੀਆ ਦੇ ਲਗਭਗ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਸੋਮਵਾਰ ਨੂੰ ਆਪਣਾ ਮੁੱਖ ਪੰਨਾ ਕਾਲਾ ਛਾਪ ਕੇ ਏਕਤਾ ਪ੍ਰਦਰਸ਼ਨ ਕੀਤਾ । ਇਹ ਵਿਰੋਧ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਅਤੇ ਪ੍ਰੈਸ ਦੀ ਆਜ਼ਾਦੀ ਖੋਹਣ ਦੇ ਖਿਲਾਫ਼ ਹੈ।
ਖ਼ਬਰ ਮੁਤਾਬਿਕ , ਦ ਆਸਟਰੇਲੀਅਨ , ਦ ਸਿਡਨੀ ਮਾਰਨਿੰਗ ਅਤੇ ਆਸਟਰੇਲੀਅਨ ਫਾਈਨੈਂਸੀਅਲ ਰਿਵਿਊ ਸਮੇਤ ਰਾਸ਼ਟਰੀ ਅਤੇ ਖੇਤਰੀ ਅਖ਼ਬਾਰਾਂ ਨੇ ਆਪਣੇ ਪਹਿਲੇ ਪੇਜ ਨੂੰ ਕਾਲਾ ਛਾਪਿਆ ਹੈ।
ਇਸ ਸਬੰਧ ਵਿੱਚ ਦੇਸ਼ਭਰ ਵਿੱਚ ਟੈਲੀਵਿਜ਼ਨ ਨੈਟਵਰਕ ਉਪਰ ਇਹ ਇਸ਼ਤਿਹਾਰ ਪ੍ਰਸਾਰਿਤ ਹੋ ਰਹੇ ਹਨ, ਜਿੰਨ੍ਹਾਂ ਵਿੱਚ ਦਹਾਕਿਆਂ ਤੋਂ ਇਸ ਸਵਾਲ ‘ਤੇ ਵਿਚਾਰ ਕਰਨ ਲਈ ਕਿਹਾ ਜਾ ਰਿਹਾ , ‘ ਜਦੋਂ ਸਰਕਾਰ ਤੁਹਾਥੋਂ ਦੂਰ ਰੁੱਖਦੀ ਹੈ , ਤਾਂ ਤੁਸੀ ਕਵਰ ਕੀ ਕਰੋਗੇ?’
ਜੂਨ ਮਹੀਨੇ ਵਿੱਚ ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ( ਏਬੀਸੀ) ਦੇ ਮੁੱਖ ਦਫ਼ਤਰ ਅਤੇ ਨਿਊਜ ਕਾਰਪ ਦੇ ਇੱਕ ਪੱਤਰਕਾਰ ਦੇ ਘਰ ਛਾਪੇਮਾਰੀ ਮਗਰੋਂ ਆਸਟਰੇਲੀਆ ਦੇ ‘ਰਾਈਟ ਟੂ ਨੋ ਕੋਇਲਸ਼ਨ’ ਮੁਹਿੰਮ ਦੇ ਤਹਿਤ ਅਖ਼ਬਾਰਾਂ ਨੇ ਇਹ ਕਦਮ ਚੁੱਕਿਆ ਸੀ ।
ਇਹ ਛਾਪੇਮਾਰੀ ਪ੍ਰਕਾਸਿ਼ਤ ਕੀਤੇ ਗਏ ਦੋ ਲੇਖਾਂ ਤੋਂ ਬਾਅਦ ਕੀਤੀ ਗਈ ਸੀ , ਜਿਸ ਨਾਲ ਸਰਕਾਰ ਦੀ ਬਹੁਤ ਆਲੋਚਨਾ ਹੋਈ ਸੀ ।
ਇਸ ਬਾਰੇ ਪ੍ਰੈਸ ਦੀਆਂ ਛੇ ਮੰਗਾਂ ਹਨ, ਜਿੰਨ੍ਹਾਂ ਵਿੱਚੋਂ ਇੱਕ ਹੈ ਪੱਤਰਕਾਰਾਂ ਨੂੰ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਤੋਂ ਛੁਟ ਦੇਣਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਸਖ਼ਤ ਕਾਨੂੰਨ ਉਹਨਾਂ ਨੂੰ ਲੋਕਾਂ ਤੱਕ ਜਾਣਕਾਰੀਆਂ ਲਿਜਾਣ ਤੋਂ ਰੋਕ ਰਿਹਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰੈਸ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਨ ,ਪਰ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।
ਦ ਗਾਰਡੀਅਨ ਦੀ ਰਿਪੋਰਟ ਮੁਤਾਬਿਕ, ਆਸਟਰੇਲਿਆਈ ਸੰਸਦ ਨੇ ਪਿਛਲੇ 20 ਸਾਲਾਂ ਵਿੱਚ ਗੋਪਨੀਅਤਾ ਅਤੇ ਜਾਸੂਸੀ ਨਾਲ ਸਬੰਧਤ 60 ਤੋਂ ਵੱਧ ਕਾਨੂੰਨ ਪਾਸ ਕੀਤੇ ਹਨ ਜਦਕਿ ਪਿਛਲੇ ਦੋ ਸਾਲਾਂ ਵਿੱਚ 22 ਕਾਨੂੰਨ ਪਾਸ ਕੀਤੇ ਹਨ।
ਨਿਉਜ ਕਾਰਪ ਆਸਟਰੇਲੀਆ ਦੇ ਕਾਰਜਕਾਰੀ ਚੇਅਰਮੈਂ ਮਾਈਕਲ ਮਿਲਰ ਨੇ ਅਖ਼ਬਾਰ ਦਾ ਪਹਿਲਾ ਪੰਨਾ ਰੱਖੇ ਜਾਣ ਬਾਰੇ ਤਸਵੀਰ ਟਵੀਟ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ਤੋਂ ਪੁੱਛਣ ਕਿ ਉਹ ਪਾਬੰਦੀਆਂ ਲਗਾ ਕੇ ਆਖਿਰ ਕੀ ਛੁਪਾਉਣਾ ਚਾਹੁੰਦੀ ਹੈ।

Real Estate