ਹਰਿਆਣਾ ‘ਚ ਵਿਧਾਨ ਸਭਾ ਲਈ 481 ਕਰੋੜਪਤੀ ਉਮੀਦਵਾਰ ਲੜ ਰਹੇ ਚੋਣ

976

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੁੱਲ 1169 ਉਮੀਦਵਾਰਾਂ ਚੋਂ 481 ਕਰੋੜਪਤੀ ਹਨ। ਏ ਡੀ ਆਰ ਵਿਸ਼ਲੇਸ਼ਣ ਏਜੰਸੀ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ। ਏਡੀਆਰ ਨੇ ਆਪਣੇ ਵਿਸ਼ਲੇਸ਼ਣ ਚ ਪਾਇਆ ਹੈ ਕਿ ਹਰਿਆਣਾ ਚ ਕਾਂਗਰਸ ਦੇ 87 ਉਮੀਦਵਾਰਾਂ ਚੋਂ 79, ਭਾਜਪਾ ਦੇ 89 ਉਮੀਦਵਾਰਾਂ ਚੋਂ 79, ਜਨਨਾਇਕ ਜਨਤਾ ਪਾਰਟੀ ਦੇ 87 ਚੋਂ 62 ਅਤੇ ਇਨੈਲੋ ਦੇ 80 ਚੋਂ 50 ਅਤੇ ਬਸਪਾ ਦੇ 86 ਉਮੀਦਵਾਰਾਂ ਚੋਂ 34 ਨੇ ਚੋਣ ਹਲਫਨਾਮੇ ਚ ਆਪਣੀ ਜਾਇਦਾਦ 1 ਕਰੋੜ ਤੋਂ ਵੱਧ ਹੋਣ ਦਾ ਐਲਾਨ ਕੀਤਾ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਚ ਚੋਣ ਲੜਨ ਵਾਲੇ ਕੁੱਲ ਉਮੀਦਵਾਰਾਂ ਚੋਂ ਲਗਭਗ 40 ਫੀਸਦ ਉਮੀਦਵਾਰ ਕਰੋੜਪਤੀ ਹਨ।

Real Estate