ਹਰਿਆਣਾ ‘ਚ ਦੁਸ਼ਯੰਤ ਚੌਟਾਲਾ ਨੇ ਲਗਾਏ ਆਪਣੇ ਤੇ ਹਮਲਾ ਹੋਣ ਦੇ ਇਲਜ਼ਾਮ

990

ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਚੋਣ ਕਮਿਸ਼ਨ ਅਨੁਸਾਰ, ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਚੋਣਾਂ ਤਹਿਤ ਦੁਪਹਿਰ 12 ਵਜੇ ਤੱਕ 23।12% ਪੋਲਿੰਗ ਦਰਜ ਕੀਤੀ ਗਈ।
ਇਸੇ ਦੌਰਾਨ ਜੇਜੇਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਇਲਜ਼ਾਮ ਲਗਾਇਆ ਹੈ ਕਿ 5-6 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਡੂਮਰਖਾਂ ਪਿੰਡ ਵਿੱਚ ਹੋ ਰਹੀ ਫਰਜ਼ੀ ਵੋਟਿੰਗ ਦਾ ਵਿਰੋਧ ਕਰ ਰਹੇ ਸਨ ਜਦੋਂ ਉਨ੍ਹਾਂ ਵੱਲ ਗਿਲਾਸ ਸੁੱਟਿਆ ਗਿਆ ਅਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹਈ ਹੈ। ਜੀਂਦ ਦੇ ਡੀਸੀ ਅਦਿੱਤਿਆ ਦਹੀਆ ਦਾ ਕਹਿਣਾ ਹੈ ਕਿ ਗਿਲਾਸ ਸੁਟਣ ਦੇ ਮਾਮਲੇ ਸਬੰਧੀ ਉਨ੍ਹਾਂ ਕੋਲ ਕੋਈ ਵੀਡੀਓ ਸਬੂਤ ਨਹੀਂ ਆਇਆ। ਪਰ ਜਿੰਨੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ ਉਨ੍ਹਾਂ ਲਈ ਅਸੀਂ ਜਾਂਚ ਅਧਿਕਾਰੀਆਂ ਦੀ ਡਿਊਟੀ ਲਗਾ ਰਹੇ ਹਾਂ ਤਾਂ ਜੋ ਛੇਤੀ ਮਾਮਲਿਆਂ ਦੀ ਜਾਂਚ ਕੀਤੀ ਜਾ ਸਕੇ।

Real Estate