ਨਹੀਂ ਸੁ਼ਰੂ ਹੋ ਸਕੀ ਕਰਤਾਰਪੁਰ ਸਾਹਿਬ ਜਾਣ ਲਈ ਹੋਣ ਵਾਲੀ ਰਜਿਸਟ੍ਰੇਸ਼ਨ

1112

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ 20 ਅਕਤੂਬਰ ਤੋਂ ਹੋਣ ਵਾਲੀ ਆਨਲਾਈਨ ਰਜਿਸਟ੍ਰੇਸ਼ਨ ਫ਼ਿਲਹਾਲ ਉਹ ਟਾਲ ਦਿੱਤੀ ਗਈ ਹੈ। ਇਸ ਦਾ ਮੁੱਖ ਕਾਰਨ ਪਾਕਿਸਤਾਨ ਦੇ ਫ਼ਾਈਨਲ ਡਰਾਫ਼ਟ ‘ਤੇ ਹੁਣ ਤਕ ਸਹਿਮਤੀ ਜ਼ਾਹਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਹਾਲੇ ਵੀ 20 ਡਾਲਰ ਪ੍ਰਤੀ ਸ਼ਰਧਾਲੂ ਵੀਜ਼ਾ ਫ਼ੀਸ ਲੈਣ ਦੀ ਗੱਲ ‘ਤੇ ਅੜਿਆ ਹੋਇਆ ਹੈ, ਜਿਸ ਦਾ ਭਾਰਤ ਲਗਾਤਾਰ ਵਿਰੋਧ ਕਰ ਰਿਹਾ ਹੈ। ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਕਾਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਅੰਤਮ ਬੈਠਕ ‘ਚ ਪਾਕਿਸਤਾਨ ਨੇ ਪ੍ਰਤੀ ਸ਼ਰਧਾਲੂ 20 ਡਾਲਰ ਫ਼ੀਸ ਦੀ ਸ਼ਰਤ ਰੱਖੀ ਸੀ। ਭਾਰਤੀ ਅਧਿਕਾਰੀਆਂ ਨੇ ਇਸ ਸ਼ਰਤ ਦਾ ਵਿਰੋਧ ਕੀਤਾ ਸੀ।
ਲਾਂਘੇ ਰਾਹੀਂ ਸੰਗਤ 8 ਨਵੰਬਰ ਤੋਂ ਦਰਸ਼ਨਾਂ ਲਈ ਜਾ ਸਕਦੀ ਹੈ। ਦਰਸ਼ਨਾਂ ਲਈ ਜਾਣ ਲਈ ਸੰਗਤ ਨੂੰ ਪਾਕਿਸਤਾਨ ਵਲੋਂ ਬਣਾਈ ਗਈ ਵੈਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਤੇ ਵੀਜ਼ਾ ਫ਼ੀਸ ਭਰ ਕੇ ਜਾਣਾ ਪਵੇਗਾ । ਇਸ ਰਜਿਸਟ੍ਰੇਸ਼ਨ ਦਾ ਕੰਮ 20 ਤੋਂ ਸ਼ੁਰੂ ਹੋਣਾ ਸੀ ਪਰ ਪਾਕਿਸਤਾਨ ਵਲੋਂ ਰਜਿਸਟ੍ਰੇਸ਼ਨ ਵੈਬਸਾਈਟ ਸ਼ੁਰੂ ਨਹੀਂ ਕੀਤੀ ਗਈ ਹੈ। ਪਾਕਿਸਤਾਨ ਨੇ ਸ਼ੁਰੂਆਤੀ ਤੌਰ ‘ਤੇ ਰਜਿਸਟ੍ਰੇਸ਼ਨ ਲਈ 20 ਅਮਰੀਕੀ ਡਾਲਰ ਫ਼ੀਸ ਰੱਖੀ ਹੈ, ਜੋ ਕਿ ਤਕਰੀਬਨ ਭਾਰਤੀ ਕਰੰਸੀ ਅਨੁਸਾਰ 1500 ਰੁਪਏ ਦੇ ਕਰੀਬ ਹੈ।

Real Estate