ਜਿਮਨੀ ਚੋਣਾਂ ਦੌਰਾਨ ਪੰਜਾਬ ਵਿੱਚ 65% ਵੋਟਿੰਗ

384

ਜਿਮਨੀ ਚੋਣ ਦੌਰਾਨ ਵੋਟਾਂ ਪੈਣ ਮਗਰੋਂ ਦਾਖਾ ਵਿਧਾਨ ਸਭਾ ਦੇ ਜਾਂਗਪੁਰ ਪਿੰਡ ਵਿੱਚ ਗੋਲੀ ਚੱਲਣ ਦੀ ਖ਼ਬਰ ਹੈ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਦਾਖਾ, ਮੁਕੇਰੀਆਂ ਅਤੇ ਜਲਾਲਾਬਾਦ ਚ ਜ਼ਿਮਣੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸੋਮਵਾਰ ਨੂੰ ਮੁਕੰਮਲ ਹੋ ਗਿਆ। ਇਸ ਦੇ ਨਾਲ ਹੀ ਜਲਾਲਾਬਾਦ ਵਿੱਚ ਇਕ ਹਿੰਸਕ ਝੜਪ ਹੋਈ ਹੈ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ ਐਸ ਕਰੁਣਾ ਰਾਜੂ ਨੇ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਆਮਾਨ ਨਾਲ ਨੇਪਰੇ ਚੜਿਆ। ਸਿਰਫ ਇਕ ਘਟਨਾ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜ਼ਮੂਹਰੀ ਹੱਕ ਦਾ ਇਸੇਤਮਾਲ ਕੀਤਾ।
ਚਾਰ ਵਿਧਾਨ ਹਲਕਿਆਂ ਵਿੱਚ 65.57% ਫੀਸਦੀ ਵੋਟਿੰਗ ਦਰਜ ਕੀਤੀ ਗਈ। ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ ਵਿੱਚ 55.97%, ਹਲਕਾ ਨੰਬਰ 39 ਮੁਕੇਰੀਆਂ ਵਿੱਚ 58.62%, ਹਲਕਾ ਨੰਬਰ 68 ਦਾਖਾ ਵਿੱਚ 71.64%, ਹਲਕਾ ਨੰਬਰ 79 ਜਲਾਲਾਬਾਦ ਵਿੱਚ 75.46% ਵੋਟਿੰਗ ਹੋਈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਨ੍ਹਾਂ ਹਲਕਿਆਂ ‘ਚ ਫਗਵਾੜਾ ਚ 72%, ਮੁਕੇਰੀਆਂ ਚ 70%, ਦਾਖਾ 81%, ਜਲਾਲਾਬਾਦ 87% ਵੋਟਾਂ ਪਈਆਂ ਸਨ। ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ।

Real Estate