ਕਸ਼ਮੀਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਸਿਰਫ 20 ਫ਼ੀਸਦੀ

959

ਜੰਮੂ ਕਸ਼ਮੀਰ ਵਿਚ ਹੁਣ ਲੋਕਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੈ ਤੇ ਕਸ਼ਮੀਰ ਵਿਚ 20 ਫ਼ੀਸਦੀ ਤੱਕ ਹੀ ਵਿਦਿਆਰਥੀ ਸਕੂਲ ਜਾ ਰਹੇ ਹਨ। 18 ਅਕਤੂਬਰ ਤਕ 102069 ਲੈਂਡਲਾਈਨ ਫ਼ੋਨ ਕੁਨੈਕਸ਼ਨ ਬਹਾਲ ਕਰ ਦਿਤੇ ਗਏ ਹਨ ਜਦਕਿ ਪਿਛਲੇ ਸ਼ੁੱਕਰਵਾਰ ਤੱਕ 22 ਜ਼ਿਲ੍ਹਿਆਂ ਵਿਚ 84 ਫ਼ੀਸਦੀ ਮੋਬਾਈਲ ਫ਼ੋਨ ਕੁਨੈਕਸ਼ਨਾਂ ਨੂੰ ਚਾਲੂ ਕਰ ਦਿਤਾ ਗਿਆ ਹੈ। 14 ਅਕਤੂਬਰ ਨੂੰ ਪੋਸਟਪੇਡ ਮੋਬਾਈਲ ਕੁਨੈਕਸ਼ਨ ਬਹਾਲ ਕੀਤੇ ਗਏ। ਕੇਂਦਰ ਸਰਕਾਰ ਨੇ ਪੰਜ ਅਗਸਤ ਨੂੰ ਧਾਰਾ 370 ਖ਼ਤਮ ਕਰਨ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਹੀ ਪਾਬੰਦੀਆਂ ਜਾਰੀ ਹਨ। ਰਾਜ ਵਿਚ ਲੋਕਾਂ ਅਤੇ ਗੱਡੀਆਂ ਦੀ ਆਵਾਜਾਈ ‘ਤੇ ਰੋਕ ਲਾ ਦਿਤੀ ਗਈ ਸੀ ਅਤੇ ਫ਼ੋਨ ਕੁਨੈਕਸ਼ਨ ਬੰਦ ਕਰ ਦਿਤੇ ਗਏ ਸਨ। ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਰੀਪੋਰਟ ਦੇ ਹਵਾਲੇ ਨਾਲ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ 20।13 ਫ਼ੀਸਦੀ ਬੱਚੇ ਸਕੂਲ ਆ ਰਹੇ ਹਨ ਜਦਕਿ ਜੰਮੂ ਖੇਤਰ ਵਿਚ 100 ਫ਼ੀਸਦੀ ਬੱਚੇ ਸਕੂਲ ਆ ਰਹੇ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਪੰਜਵੀਂ ਜਮਾਤ ਤੋਂ 12ਵੀਂ ਤੱਕ ਸਾਲ ਦੇ ਅੰਤ ਦੇ ਇਮਤਿਹਾਨਾਂ ਦਾ ਐਲਾਨ ਕੀਤਾ ਸੀ।

Real Estate