550 ਸਾਲਾਂ ਪ੍ਰਕਾਸ਼ ਪੁਰਬ : ਸੁਲਤਾਨਪੁਰ ਲੋਧੀ ਤੋਂ ਚੰਡੀਗੜ੍ਹ ਲਈ ਏ.ਸੀ. ਬੱਸ ਸੇਵਾ ਦੀ ਸ਼ੁਰੂਆਤ 23 ਤੋਂ

889

ਮੁੱਖ ਮੰਤਰੀ ਨਵੇਂ ਬੱਸ ਅੱਡੇ ਤੋਂ ਪਹਿਲੀ ਬੱਸ ਨੂੰ ਕਰਨਗੇ ਰਵਾਨਾ
ਚੀਮਾ ਵਲੋਂ ਸ਼ਰਧਾਲੂਆਂ ਦੀ ਚਿਰੋਕਣੀ ਮੰਗ ਪੂਰੀ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ
ਕਪੂਰਥਲਾ/ਸੁਲਤਾਨਪੁਰ ਲੋਧੀ, 19 ਅਕਤੂਬਰ(ਕੌੜਾ)- ਪੰਜਾਬ ਸਰਕਾਰ ਵਲੋਂ ਇਕ ਅਹਿਮ ਫੈਸਲੇ ਤਹਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਰਾਜਧਾਨੀ ਚੰਡੀਗੜ ਲਈ ਏ.ਸੀ. ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਅਕਤੂਬਰ ਨੂੰ ਨਵੇਂ ਉਸਾਰੇ ਗਏ ਬੱਸ ਅੱਡੇ ਤੋਂ ਪਹਿਲੀ ਬੱਸ ਨੂੰ ਚੰਡੀਗੜ ਲਈ ਰਵਾਨਾ ਕਰਨਗੇ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਉਸੇ ਦਿਨ 6 ਕਰੋੜ ਰੁਪੈ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਬੱਸ ਅੱਡੇ ਦਾ ਉਦਘਾਟਨ ਵੀ ਕੀਤਾ ਜਾਣਾ ਹੈ। ਵਿਧਾਇਕ ਸ। ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਬੇਰ ਸਾਹਿਬ ਤੇ ਹੋਰਨਾਂ ਗੁਰੂਧਾਮਾਂ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਤੇ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਰਾਜਧਾਨੀ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਮੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੀ ਹੋਣ ਜਾ ਹੀ ਹੈ, ਜਿਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਵਿਚ ਵੱਡੇ ਸਮਾਗਮ ਕਰਵਾਉਣ ਨਾਲ ਇਹ ਸ਼ਹਿਰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰਿਆ ਹੈ, ਜਿਸ ਕਾਰਨ ਆਉਣ ਵਾਲੀਆਂ ਸੰਗਤਾਂ ਲਈ 400 ਕਰੋੜ ਰੁਪੈ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਸਾਰੇ ਗਏ 9 ਪੁਲਾਂ, ਨਵੇਂ ਬੱਸ ਅੱਡੇ, ਨਵੇਂ ਵਿਸ਼ਰਾਮ ਘਰ, ਸਿਵਲ ਹਸਪਤਾਲ ਨੂੰ ਮਲਟੀਸ਼ਪੈਸ਼ਿਲਟੀ ਵਿਚ ਅਪਗ੍ਰੇਡ ਕਰਨ ਦਾ ਉਦਘਾਟਨ ਵੀ ਮੁੱਖ ਮੰਤਰੀ, ਪੰਜਾਬ ਵਲੋਂ 23 ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏ।ਸੀ। ਬੱਸ ਸੁਲਤਾਨਪੁਰ ਲੋਧੀ ਤੋਂ ਰੋਜ਼ਾਨਾ ਸਵੇਰੇ 6 ਵਜੇ ਚੱਲੇਗੀ ਅਤੇ ਜਲੰਧਰ-ਫਗਵਾੜਾ- ਬੰਗਾ-ਨਵਾਂਸ਼ਹਿਰ- ਰੋਪੜ-ਖਰੜ ਬਾਰਸਤਾ ਚੰਡੀਗੜ੍ਹ ਪਹੁੰਚੇਗੀ, ਜਿੱਥੋਂ ਇਸਦੀ ਸੁਲਤਾਨਪੁਰ ਲੋਧੀ ਲਈ ਵਾਪਸੀ ਸ਼ਾਮ 5।20 ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਨੂੰ ‘ਸਰਬੱਤ ਦਾ ਭਲਾ’ ਰੇਲਗੱਡੀ ਰਾਹੀਂ ਵੀ ਕੌਮੀ ਰਾਜਧਾਨੀ ਨਾਲ ਜੋੜਿਆ ਗਿਆ ਹੈ।

Real Estate