ਵੱਟਸਐਪ ਤੇ ਲੱਗਿਆ ਟੈਕਸ : ਸੜਕਾਂ ਤੇ ਉੱਤਰੇ ਲੋਕ

3515

ਲਿਬਨਾਨ ਸਰਕਾਰ ਨੇ ਵਟਸਐਪ ਕਾਲ ‘ਤੇ ਟੈਕਸ ਲਗਾਉਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ, ਬਾਵਜੂਦ ਇਸ ਦੇ ਉੱਥੇ ਪ੍ਰਦਰਸ਼ਨ ਜਾਰੀ ਹਨ। ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਟਸਐਪ, ਫੇਸਬੁੱਕ ਮੈਸੇਂਜਰ ਅਤੇ ਐਪਲ ਫੇਸ ਟਾਈਮ ਵਰਗੇ ਐਪ ਰਾਹੀਂ ਕੀਤੇ ਜਾਣ ਵਾਲੇ ਕਾਲ ‘ਤੇ ਰੋਜ਼ਾਨਾ ਟੈਕਸ ਲੱਗੇਗਾ। ਇਨ੍ਹਾਂ ਐਪਸ ਰਾਹੀਂ ਕਾਲਿੰਗ ਕਰਨ ਵਾਲਿਆਂ ਨੂੰ ਰੋਜ਼ਾਨਾ ਕਰੀਬ ਸਾਢੇ 14 ਰੁਪਏ ਦਾ ਟੈਕਸ ਦੇਣਾ ਪੈਂਦਾ। ਪਰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੇ ਕੁਝ ਘੰਟਿਆਂ ਬਾਅਦ ਸਰਕਾਰ ਨੇ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ। ਦੇਸ ‘ਚ ਚੱਲ ਰਹੇ ਆਰਥਿਕ ਸੰਕਟ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਨਾਲ ਨਾਰਾਜ਼ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰੇ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।ਪ੍ਰਦਰਸ਼ਕਾਰੀਆਂ ਨੇ ਸੜਕਾਂ ‘ਤੇ ਟਾਇਰ ਫੂਕੇ। ਭੀੜ ਨੂੰ ਖਿਲਾਰਨ ਕਰਨ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦਾ ਇਸਤੇਮਾਲ ਕੀਤਾ। ਵੀਰਵਾਰ ਨੂੰ ਹੋਈ ਇਨ੍ਹਾਂ ਹਿੰਸਕ ਝੜਪਾਂ ‘ਚ ਦਰਜਨਾਂ ਲੋਕ ਜਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਅਲ-ਹਰੀਰੀ ਨੇ ਕਿਹਾ ਹੈ ਕਿ ਦੇਸ ਬਹੁਤ ਮੁਸ਼ਕਿਲ ਦੌਰ ‘ਚੋਂ ਲੰਘ ਰਿਹਾ ਹੈ ਪਰ ਉਨ੍ਹਾਂ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਲਿਬਨਾਨ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਕਈ ਲੋਕ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਮੰਨ ਰਹੇ ਹਨ। ਨਾਰਾਜ਼ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

Real Estate