ਰੇਲਵੇ ਜਬਰੀ ਰਿਟਾਇਰ ਕਰਨ ਜਾ ਰਿਹਾ ਹੈ ਸੀਨੀਅਰ ਡਾਕਟਰ ?

1086

ਰੇਲਵੇ ਦੇ ਸੀਨੀਅਰ ਡਾਕਟਰਾਂ ਨੂੰ ਹੁਣ ਸਮੇਂ ਤੋਂ ਪਹਿਲਾਂ ਹੀ ਸੇਵਾ–ਮੁਕਤ ਕਰ ਦਿੱਤਾ ਜਾਵੇਗਾ। ਰੇਲਵੇ ਬੋਰਡ ਨੇ ਅਗਲੇ ਸਾਲ ਜਨਵਰੀ ਤੋਂ ਮਾਰਚ ਤੱਕ 50 ਸਾਲ ਦੀ ਉਮਰ ਮੁਕੰਮਲ ਕਰਨ ਵਾਲੇ ਸੀਨੀਅਰ ਡਾਕਟਰਾਂ ਦੀ ਸੂਚੀ ਤਿਆਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨਿਕ ਢਾਂਚਾ ਦਰੁਸਤ ਕਰਨ ਦੇ ਨਾਂਅ ’ਤੇ ਅਜਿਹੇ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ। ਇਸ ਬਾਰੇ ਰੇਲਵੇ ਬੋਰਡ ਨੇ 10 ਅਕਤੂਬਰ ਨੂੰ ਸਾਰੇ ਜ਼ੋਨਲ ਜਨਰਲ ਮੈਨੇਜਰਾਂ ਨੂੰ ਲਿਖਤੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਸ ਚਿੱਠੀ ਮੁਤਾਬਕ ਰੇਲ ਪ੍ਰਸ਼ਾਸਨ ਨੂੰ ਦਰੁਸਤ ਕਰਨ ਲਈ ਭਾਰਤੀ ਰੇਲਵੇ ਮੈਡੀਕਲ ਸਰਵਿਸ ਦੇ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ–ਮੁਕਤ ਕਰ ਦਿੱਤਾ ਜਾਵੇਗਾ। ਇਸ ਵਿੱਚ ਲਿਖਿਆ ਹੈ ਕਿ ਇੱਕ ਜਨਵਰੀ ਤੋਂ 31 ਮਾਰਚ, 2020 ਤੱਕ 50 ਸਾਲਾਂ ਦੀ ਉਮਰ ਮੁਕੰਮਲ ਕਰਨ ਵਾਲੇ ਸੀਨੀਅਰ ਡਾਕਟਰਾਂ ਦੀ ਸੂਚੀ ਬਣਾਈ ਜਾਵੇਗੀ। ਜਨਰਲ ਮੈਨੇਜਰ ਇੱਕ ਅੰਦਰੂਨੀ ਕਮੇਟੀ ਬਣਾਉਣਗੇ। ਇਹ ਕਮੇਟੀ ਇਨ੍ਹਾਂ ਡਾਕਟਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਾਲਾਨਾ ਗੁਪਤ ਰਿਪੋਰਟ, ਵਿਜਲੈਂਸ ਕੇਸ ਦੇ ਆਧਾਰ ਉੱਤੇ ਕਰੇਗੀ। ਉਸ ਤੋਂ ਬਾਅਦ ਹੀ ਡਾਕਟਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ–ਮੁਕਤ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਘੇਰੇ ਵਿੱਚ ਚੀਫ਼ ਮੈਡੀਕਲ ਆਫ਼ੀਸਰਜ਼ , ਡਿਪਟੀ ਸੀ ਐੱਮ ਓਜ਼ , ਡਾਇਰੈਕਟਰ ਵੀ ਆ ਜਾਣਗੇ।
ਭਾਰਤੀ ਰੇਲਵੇ ਦੇ 129 ਕੇਂਦਰੀ ਹਸਪਤਾਲ ਤੇ 588 ਸਿਹਤ ਕੇਂਦਰ ਹਨ। ਰੇਲਵੇ ਕਰਮਚਾਰੀ, ਸੇਵਾ–ਮੁਕਤ ਰੇਲ ਮੁਲਾਜ਼ਮ ਤੇ ਉਨ੍ਹਾਂ ਉੱਤੇ ਆਸ਼ਰਿਤ ਲੋਕਾਂ ਦੀ ਗਿਣਤੀ ਲਗਭਗ 64 ਲੱਖ ਹੈ ਜੋ ਇਨ੍ਹਾਂ ਹਸਪਤਾਲਾਂ ਤੇ ਕੇਂਦਰਾਂ ਉੱਤੇ ਆਪਣਾ ਇਲਾਜ ਕਰਵਾਉਂਦੇ ਹਨ।

Real Estate