ਬਠਿੰਡਾ ਪੁਲਿਸ ਨੇ ਕਿਉਂ ਕੀਤਾ ਦਾਦੂਵਾਲ ਨੂੰ ਗ੍ਰਿਫਤਾਰ ? ਪੜ੍ਹੋ ਪੂਰਾ ਮਾਮਲਾ

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼ਮੂਲੀਅਤ ਕਰਨ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਅੱਜ ਨਜ਼ਰਬੰਦ ਰੱਖਿਆ। ਇਸ ਪਿੱਛੇ ਸਿਵਲ ਲਾਈਨ ਬਠਿੰਡਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਇਸ ਕਲੱਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਸ ਤੋਂ ਬਾਅਦ ਇੱਕ ਗਰੁੱਪ ਵੱਲੋਂ ਬਲਜੀਤ ਸਿੰਘ ਦਾਦੂਵਾਲ ਨੂੰ ਇਸ ਗੁਰੂ ਨਾਨਕ ਦੇਵ ਹਾਲ ਐਂਡ ਲਾਇਬ੍ਰੇਰੀ ਦਾ ਸਰਪ੍ਰਸਤ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦਾਦੂਵਾਲ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਇਸ ਜਗ੍ਹਾ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਕਿਹਾ ਸੀ। ਆਉਣ ਵਾਲੀ 20 ਤਾਰੀਖ਼ ਨੂੰ ਇਸ ਕਲੱਬ ਦੀ ਜਗ੍ਹਾ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸੀ ਪਰ ਕੁਝ ਦਿਨਾਂ ਬਾਅਦ ਹੀ ਬਠਿੰਡਾ ਪੁਲਿਸ ਵੱਲੋਂ ਇਸ ਕਲੱਬ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ। ਬਠਿੰਡਾ ਐਸਐਸਪੀ ਵੱਲੋਂ ਧਾਰਾ 144 ਲਾਉਣ ਦੇ ਤੋਂ ਬਾਅਦ ਕਲੱਬ ਦੇ ਆਉਣ ਜਾਣ ਵਾਲੇ ਰਸਤੇ ਸਾਰੇ ਪਾਸੇ ਬੰਦ ਕਰ ਦਿੱਤੇ ਗਏ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਦਾਦੂਵਾਲ ਇਸ ਜਗ੍ਹਾ ਉੱਤੇ ਕੋਈ ਸਮਾਗਮ ਕਰਦੇ ਹਨ ਤਾਂ ਮਾਹੌਲ ਖਰਾਬ ਹੋਵੇਗਾ।

Real Estate