ਦਿੱਲੀ ਪਹੁੰਚੇ ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ : ਜਿਆਦਾਤਰ ਪੰਜਾਬੀ

1787

ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ ਨਾਗਰਿਕ ਜਿਨ੍ਹਾਂ ‘ਚ ਬਹੁਗਿਣਤੀ ਪੰਜਾਬੀ ਹਨ ਦਿੱਲੀ ਪੁੱਜ ਗਏ ਹਨ । ਇਹ ਸਾਰੇ ਅੱਜ ਸਵੇਰੇ ਇੱਕ ਵਿਸ਼ੇਸ਼ ਹਵਾਈ ਜ਼ਾਹਾਜ਼ ਰਾਹੀਂ ਦਿੱਲੀ ਦੇ ਹਵਾਈ ਅੱਡੇ ’ਤੇ ਉੱਤਰੇ। ਸਾਰੇ ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਲਈ ਮੈਕਸੀਕੋ ਪੁੱਜੇ ਹੋਏ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹੀ ਮੈਕਸੀਕੋ ਸਰਕਾਰ ਉੱਤੇ ਅਜਿਹੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤੀ ਕਰਨ ਲਈ ਪ੍ਰੇਰਿਆ ਸੀ। ਟਰੰਪ ਪ੍ਰਸ਼ਾਸਨ ਨੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਇਸ ਵੇਲੇ ਪੱਬਾਂ ਭਾਰ ਹੈ। ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ ਇੱਕ ਔਰਤ ਹੈ। ਡੀਪੋਰਟ ਕੀਤੇ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਹਵਾਈ ਜਹਾਜ਼ ਅੱਜ ਤੜਕੇ 5:00 ਵਜੇ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ। ਉਹ ਕਈ ਘੰਟੇ ਹਵਾਈ ਜਹਾਜ਼ ਅੰਦਰ ਹੀ ਬੰਦ ਰੱਖੇ ਗਏ ਕਿਉਂ ਕਿ ਸਰਕਾਰੀ ਏਜੰਸੀਆਂ ਨੇ ਇੱਕ–ਦੂਜੇ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀ ਆਮਦ ਦੀਆਂ ਕਾਰਵਾਈਆਂ ਮੁਕੰਮਲ ਕਰਨੀਆਂ ਸਨ।

Real Estate