ਟਰੱਕ ਡਰਾਇਵਰ ਤੇ ਸੇਬਾਂ ਦੇ ਵਪਾਰੀਆਂ ਦਾ ਕਤਲ 370 ਦੇ ਹਟਣ ਮਗਰੋਂ ਪਹਿਲੀਆਂ ਵੱਡੀਆਂ ਹਿੰਸਕ ਦਹਿਸ਼ਤਗਰਦੀ ਕਾਰਵਾਈਆਂ

939

ਪੰਜਾਬ ਦੇ ਦੋ ਸੇਬ ਵਪਾਰੀਆਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਸਮੇਤ ਤਿੰਨ ਜਣਿਆਂ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆ ਵਿਚ ਗੋਲੀਆਂ ਮਾਰ ਦਿੱਤੀਆਂ ਗਈਆਂ। ਜਿਨ੍ਹਾਂ ਵਿੱਚੋਂ ਚਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਸੰਜੀਵ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦੋਵੇਂ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਸੋਪੀਆ ਕਾਰੋਬਾਰੀ ਕਾਰਨਾਂ ਕਰ ਕੇ ਗਏ ਸਨ। ਟਵੀਟ ਰਾਹੀਂ ਇਸ ਹਮਲੇ ਤੇ ਦੁੱਖ ਅਤੇ ਰੋਸ ਪ੍ਰਗਟ ਕਰਦਿਆਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਮਾਰੇ ਗਏ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਹੀ ਉਸਦੇ ਘਰ ਫਾਜ਼ਿਲਕਾ ਲਿਆਂਦਾ ਜਾਵੇਗਾ। ਜੰਮੂ ਵਿਚ ਪਾਕਿ ਅਤਿਵਾਦੀਆਂ ਵਲੋਂ ਕੀਤੀਆਂ ਜਾ ਰਹੀਆਂ ਇਹ ਘਟੀਆ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਸਰਕਾਰ ਵਲੋਂ ਇਨ੍ਹਾਂ ਅਤਿਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
2 ਦਿਨ ਪਹਿਲਾਂ ਕਸ਼ਮੀਰ ‘ਚ ਅਤਿਵਾਦੀਆਂ ਨੇ ਇਕ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਤਿਵਾਦੀਆਂ ਨੇ ਪੰਜਾਬੀ ਕਾਰੋਬਾਰੀਆਂ ਉਤੇ ਹਮਲੇ ਤੋਂ ਪਹਿਲਾਂ ਪੁਲਵਾਮਾ ‘ਚ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ। ਇਹ ਮਜ਼ਦੂਰ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ। ਮਰਨ ਵਾਲੇ ਦੀ ਪਛਾਣ ਸੇਥੀ ਕੁਮਾਰ ਦੇ ਰੂਪ ‘ਚ ਹੋਈ ਹੈ। ਉਹ ਇੱਥੇ ਇੱਟ-ਭੱਠੇ ‘ਚ ਕੰਮ ਕਰਦਾ ਸੀ। 14 ਅਕਤੂਬਰ ਨੂੰ ਅਤਿਵਾਦੀਆਂ ਨੇ ਰਾਜਸਥਾਨ ਦੇ ਰਹਿਣ ਵਾਲੇ ਇਕ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ ਸੀ।
5 ਅਗਸਤ, ਜਦ ਤੋਂ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ, ਤਦ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਹਿੰਸਕ ਦਹਿਸ਼ਤਗਰਦ ਕਾਰਵਾਈਆਂ ਹਨ।

Real Estate