ਗੁਜਰਾਤ ਸਰਹੱਦ ਨੇੜੇ ਪਾਕਿ ਨੇ ਚੀਨ ਨੂੰ ਦਿੱਤੀ 55 ਵਰਗ ਕਿਲੋਮੀਟਰ ਜ਼ਮੀਨ

1228

ਪਾਕਿਸਤਾਨ ਨੇ ਗੁਜਰਾਤ ਦੇ ਕੱਛ ਬਾਰਡਰ ਉੱਤੇ ਹਰਾਮੀਨਾਲਾ ਤੋਂ 10 ਕਿਲੋਮੀਟਰ ਦੂਰ 55 ਵਰਗ ਕਿਲੋਮੀਟਰ ਜ਼ਮੀਨ ਚੀਨੀ ਕੰਪਨੀ ਨੂੰ ਚੀਜ਼ ਉੱਤੇ ਦੇ ਦਿੱਤੀ ਹੈ। ਇਹ ਥਾਂ ਕੌਮਾਂਤਰੀ ਜਲ–ਸਰਹੱਦ ਤੋਂ ਵੀ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਇਲਾਕਾ ਭਾਰਤ ਲਈ ਫ਼ੌਜੀ ਰਣਨੀਤਕ ਪੱਖੋਂ ਬਹੁਤ ਅਹਿਮ ਹੈ। ਚੀਨੀ ਕੰਪਨੀ ਨੇ ਤਾਂ ਉੱਥੇ ਆਪਣੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਹੈ। ਕੱਛ ਸਰਹੱਦ ਨਾਲ ਲੱਗਦਾ ਹਰਾਮੀਨਾਲੇ ਦਾ 22 ਕਿਲੋਮੀਟਰ ਇਲਾਕਾ ਘੁਸਪੈਠੀਏ ਅਕਸਰ ਭਾਰਤ ’ਚ ਦਾਖ਼ਲ ਹੋਣ ਲਈ ਵਰਤਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਇੱਥੇ ਪਾਕਿਸਤਾਨੀ ਘੁਸਪੈਠੀਆਂ ਦੀਆਂ ਕਿਸ਼ਤੀਆਂ ਵੀ ਮਿਲਦੀਆਂ ਰਹੀਆਂ ਹਨ।ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਿੰਧ ਸੂਬੇ ਦੇ ਥਰਪਾਰਕਰ ’ਚ 3,000 ਕਿਲੋਮੀਟਰ ਇਲਾਕੇ ਵਿੱਚ ਫੈਲੇ ਇਕਨੌਮਿਕ ਕੌਰੀਡੋਰ ਦੀ ਸੁਰੱਖਿਆ ਲਈ ਚੀਨੀ ਜਵਾਨਾਂ ਦੀ ਤਾਇਨਾਤੀ ਕਰਵਾਈ ਸੀ। ਇਸ ਥਾਂ ਦੋ ਜੰਗਾਂ ਹਾਰ ਚੁੱਕਾ ਪਾਕਿਸਤਾਨ ਹੁਣ ਭਾਰਤ ਵਿਰੁੱਧ ਚੀਨ ਨੂੰ ਢਾਲ ਬਣਾਉਣ ’ਚ ਜੁਟਿਆ ਹੋਇਆ ਹੈ।1965 ਤੇ 1971 ਦੀਆਂ ਜੰਗਾਂ ਵਿੱਚ ਕੱਛ ਸਰਹੱਦ ਦੇ ਮੋਰਚੇ ’ਤੇ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਦੀ ਗੱਲ ਪਾਕਿਸਤਾਨ ਨੂੰ ਹਮੇਸ਼ਾ ਡਰਾਉਂਦੀ ਹੈ। ਇਸੇ ਲਈ ਪਾਕਿਸਤਾਨ ਨੇ ਚੀਨੀ ਕੰਪਨੀ ਨੂੰ ਇੱਥੇ ਥਾਂ ਦੇ ਕੇ ਉਸ ਨੂੰ ਢਾਲ ਦੇ ਤੌਰ ’ਤੇ ਵਰਤਣਾ ਚਾਹੁੰਦਾ ਹੈ।ਪਾਕਿਸਤਾਨ ਨੂੰ ਲੱਗਦਾ ਹੈ ਕਿ ਚੀਨ ਦੀ ਇੱਥੇ ਮੌਜੂਦਗੀ ਰਹੇਗੀ, ਤਾਂ ਭਾਰਤ ਕੋਈ ਗ਼ਲਤ ਹਰਕਤ ਨਹੀਂ ਕਰੇਗਾ। ਉੱਧਰ ਚੀਨ ਹਰ ਪਾਸਿਓਂ ਭਾਰਤ ਨੂੰ ਘੇਰਨ ਦੀ ਯੋਜਨਾ ਵਿੱਚ ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕਰਾਚੀ ਕੋਲ ਸਥਿਤ ਗਵਾਦਰ ਬੰਦਰਗਾਹ ਨੂੰ ਵੀ ਚੀਨ ਹਵਾਲੇ ਕਰ ਦਿੱਤਾ ਹੈ।ਹਾਲੇ ਇਸ ਬੰਦਰਗਾਹ ਨੂੰ ਚੀਨ ਹੀ ਚਲਾ ਰਿਹਾ ਹੈ। ਚੀਨ ਦੇ ਜਵਾਬ ਵਿੱਚ ਭਾਰਤ ਨੇ ਵੀ ਈਰਾਨ ਦੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕੀਤਾ ਹੈ। HT

Real Estate