ਕੈਨੇਡਾ ਦੀ 43ਵੀਂ ਪਾਰਲੀਮੈਂਟ ਦੀ ਚੋਣ : ਹੋਵੇਗਾ ਗਠਜੋੜ ਜਾਂ ਪੂਰਨ ਬਹੁਮਤ ?

3871

ਪਰਮਿੰਦਰ ਸਿੰਘ ਸਿੱਧੂ-

ਸਿਰਫ ਤਿੰਨ ਦਿਨਾਂ ਮਗਰੋਂ ਕੈਨੇਡਾ ਦੀ 43ਵੀਂ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ। ਕੈਨੇਡਾ ਦੇ ਤਿੰਨੋਂ ਵੱਡੇ ਰਾਜਨੀਤਿਕ ਲੀਡਰਾਂ ਐਂਡਿਊ ਸੇ਼ਅਰਡ, ਜਸਟਿਨ ਟਰੁੂਡੋ ਤੇ ਜਗਮੀਤ ਸਿੰਘ ਨੇ ਸੋਚਣਾ ਤੇ ਗੱਲ ਕਰਨੀਂ ਸੁ਼ਰੂ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਗਠਜੋੜ ਦੀ ਸਰਕਾਰ ਕਿਵੇਂ ਬਣੇਗੀ ਤੇ ਇਸ ਦੀਆਂ ਕੀ ਸੰਭਾਵਨਾਵਾਂ ਹਨ, ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਜਿਸ ਤਰ੍ਹਾਂ ਲਗਾਤਾਰ ਪੋਲ ਦੱਸ ਰਹੇ ਹਨ ਕਿ ਲਿਬਰਲ ਤੇ ਕੰਜਰਟਿਵ ਦੋਨਾਂ ਦੀ ਪੂਰੀ ਟੱਕਰ ਹੈ ਤੇ ਤੀਸਰੇ ਨੰਬਰ ਤੇ ਐਨ ਡੀ ਪੀ ਜਾਂ ਬਲਾਕ ਬਕਸ ਜਿਹੜੀ ਕਿ ਕਿਊਬੈਕ ਦੀ ਖੇਤਰੀ ਪਾਰਟੀ ਹੈ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਬਣਾਉਦੀਆਂ ਨਜ਼ਰ ਆ ਰਹੀਆਂ ਹਨ ।
ਕੰਜਰਟਿਵ ਦੇ ਲੀਡਰ ਐਂਡਿਊ ਸੇ਼ਅਰਡ ਕੈਨੇਡੀਅਨ਼ ਨੂੰ ਕਹਿੰਦੇ ਹਨ ਕਿ “ਤੁਸੀ ਸਾਨੂੰ ਪੂਰਨ ਬਹੁਮਤ ਦਿਓ ਤੇ ਸਾਡੀ ਸਰਕਾਰ ਬਣਾਉਣ ਵਿੱਚ ਮਦਦ ਕਰੋ।”
ਲਿਬਰਲ ਆਗੂ ਜਸਟਿਨ ਟਰੂਡੋ ਕਹਿੰਦੇ ਹਨ “ਅਸੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਵਾਗੇਂ ਕਿਉਂ ਕਿ ਅਸੀ ਕੈਨੇਡਾ ‘ਚ ਚੰਗਾ ਵਾਤਾਵਰਣ ਰੱਖਣ ‘ਚ ਮੋਹਰੀ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਕੈਨੇਡੀਅਨ ਸਾਨੂੰ ਇੱਕ ਵਾਰ ਫੇਰ ਮੌਕਾ ਦੇਣਗੇ। ਇਸੇ ਦੌਰਾਨ ਟਰੂਡੋ ਗਠਜੋੜ ਦੀ ਸਰਕਾਰ ਵਾਲੇ ਸਵਾਲਾਂ ਨੂੰ ਟਾਲਦੇ ਆ ਰਹੇ ਹਨ ।”
ਇਸ ਤੋਂ ਇਲਾਵਾ ਜਗਮੀਤ ਸਿੰਘ ਜੋ ਐਨ ਡੀ ਪੀ ਦੇ ਗ੍ਰਾਫ ਨੂੰ ਉੱਪਰ ਲੈ ਕੇ ਜਾ ਰਹੇ ਹਨ ਉਹ ਕਹਿੰਦੇ ਹਨ ਕਿ “ਐਂਡਿਊ ਸੇ਼ਅਰਡ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਉਹ ਲਿਬਰਲ ਨਾਲ ਗਠਜੋੜ ਦੀ ਸਰਕਾਰ ਬਣਾਉਣ ਨੂੰ ਵੀ ਤਿਆਰ ਹਨ।” ਨਿਆਗਰਾ ਫਾਲਜ ‘ਚ ਰੈਲੀ ਦੌਰਾਨ ਉਨ੍ਹਾਂ ਵਾਰ-ਵਾਰ ਇਹ ਗੱਲ ਕਹੀ ਕਿ “ਘੱਟ ਗਿਣਤੀ ਸਰਕਾਰ ਸ਼ਬਦ ਮਾੜਾ ਨਹੀਂ ਹੈ।ਗਠਜੋੜ ਸਰਕਾਰ ਬਣਾਉਣੀ ਕੋਈ ਮਾੜੀ ਗੱਲ ਨਹੀਂ ਹੈ । ਐਂਡਿਊ ਸੇ਼ਅਰਡ ਨੂੰ ਰੋਕਣ ਲਈ ਅਸੀਂ ਲਿਬਰਲ ਨਾਲ ਗਠਜੋੜ ਸਰਕਾਰ ਬਣਾਉਣ ਲਈ ਵੀ ਤਿਆਰ ਹਾਂ ।”
ਬਾਕੀ ਇਹ ਹੁਣ ਸੋਮਵਾਰ ਦਾ ਸਮਾਂ ਹੀ ਦੱਸੇਗਾ ਕਿ ਲੋਕ ਕਿਸ ਨੂੰ ਕੁਰਸੀ ਤੇ ਬਿਠਾਉਦੇਂ ਹਨ ।

Real Estate