ਹਰ ਵਾਰ ਵੋਟਾਂ ਵੇਲੇ ਮੁੱਦਾ ਬਣਨ ਵਾਲੀ ਅਯੁੱਧਿਆ ਉਡੀਕ ਰਹੀ ਹੈ ‘ਨਵੀਂ ਸਵੇਰ’

927
ਅਯੁੱਧਿਆ

ਪਰਮਿੰਦਰ ਸਿੰਘ ਸਿੱਧੂ-
ਅਯੁੱਧਿਆ ਵਿੱਚ ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਪੂਰੀ ਹੋ ਗਈ ਹੈ। 5 ਜੱਜਾਂ ਦੇ ਸਵਿਧਾਨਿਕ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ 18 ਨਵੰਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਮੰਨਿਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਹੀ ਇਸ ਕੇਸ ਤੇ ਫੈਸਲਾ ਆ ਸਕਦਾ ਹੈ।
ਸਰਯੂ ਨਦੀ ਕਿਨਾਰੇ ਵੱਸਿਆ ਅਯੁੱਧਿਆ ਭਾਰਤ ਦੀ ਰਾਜਧਾਨੀ ਦਿੱਲੀਂ ਤੋਂ 700 ਕਿਲੋਮੀਟਰ ਤੇ ਉੱਤਰਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ 135 ਕਿਲੋਮੀਟਰ ਹੈ ਪਰ ਦਿੱਲੀ ਤੇ ਲਖਨਊ ਦੀ ਸੱਤਾ ਦੀ ਗੱਦੀ ਦੀ ਲੜਾਈ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਅਯੁੱਧਿਆ ਦਾ ਜਿਕਰ ਹੁੰਦਾ ਆਇਆ ਹੈ। 1990 ਵਿੱਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਮ ਮੰਦਿਰ ਲਈ ਰੱਥ ਯਾਤਰਾ ਦੀ ਸੁ਼ਰੂਆਤ ਕੀਤੀ ਸੀ, 1991 ਵਿੱਚ ਰੱਥ ਯਾਤਰਾ ਦੀ ਲਹਿਰ ਕਾਰਨ ਭਾਜਪਾ ਸੱਤਾ ‘ਚ ਆਈ। 6 ਦਸੰਬਰ 1992 ਨੂੰ ਅਯੁੱਧਿਆ ਪਹੁੰਚ ਕੇ ਹਜਾਰਾਂ ਹਿੰਦੂ ਕਾਰਕੁੰਨਾਂ ਨੇ ਬਾਬਰੀ ਮਸਜਿਦ ਢਾਅ ਦਿੱਤੀ। ਉਸ ਤੋਂ ਮਗਰੋਂ ਤੋਂ ਹੁਣ ਤੱਕ ਦੇਸ਼ ਦਾ ਸਭ ਤੋਂ ਵੱਡਾ ਰਾਜਨੀਤਿਕ ਮੁੱਦਾ ਬਣਿਆ ਹੋਇਆ ਹੈ ਮੰਦਰ ਮਸਜਿਦ ਵਿਵਾਦ । ਸੁਪਰੀਮ ਕੋਰਟ ਨੇ ਇਸ ਤੇ ਸੁਣਵਾਈ ਖ਼ਤਮ ਕਰ ਲਈ ਹੈ ਤੇ ਹੁਣ ਸਿਰਫ ਫੈਸਲਾ ਬਾਕੀ ਹੈ ।

ਹਰਸ਼ ਤੇ ਸਰਫਰਾਜ

ਫੈਸਲੇ ਤੋਂ ਪਹਿਲਾਂ ਅਯੁੱਧਿਆ ਨੂੰ ਲੈ ਕੇ ਜੋ ਕਿਆਸ ਲਗਾਏ ਜਾ ਰਹੇ ਹਨ ਅਯੁੱਧਿਆ ਉਸ ਤੋਂ ਬਿਲਕੁਲ ਵੱਖਰਾ ਹੈ । ਅਸਲ ਵਿੱਚ ਅਯੁੱਧਿਆ ਦੇ ਹਨੂਮਾਨ ਗੜ੍ਹੀ ਮੰਦਰ ਦੇ ਕੋਲ ਚੀਨੀ ਮੋਬਾਈਲ ਕੰਪਨੀ ਦਾ ਇੱਕ ਸਟੋਰ ਹੈ। ਇਸ ਸਟੋਰ ਵਿੱਚ ਦੋ ਸਾਥੀ ਕੰਮ ਕਰਦੇ ਹਨ। ਇਕ ਦਾ ਨਾਮ ਹਰਸ਼ ਸ਼੍ਰੀਵਾਸਤਵ ਹੈ ਅਤੇ ਦੂਜੇ ਦਾ ਨਾਮ ਸਰਫਰਾਜ ਅਲੀ ਹੈ। ਸਰਫਰਾਜ ਦਾ ਘਰ ਅਯੁੱਧਿਆ ਵਿੱਚ ਹੈ, ਇਸ ਲਈ ਹਰਸ਼ ਪਿਛਲੇ 6 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ। ਦੋਵੇਂ 4 ਸਾਲਾਂ ਤੋਂ ਦੋਸਤ ਰਹੇ ਹਨ।ਦੋਵੇਂ 1992 ਤੋਂ ਬਾਅਦ ਪੈਦਾ ਹੋਏ ਹਨ ਪਰ ਉਹ ਇਸ ਮੁੱਦੇ ਤੋਂ ਪੂਰੀ ਤਰ੍ਹਾਂ ਜਾਣੂ ਵੀ ਨੇ। ਹਰਸ਼ਾ ਮੰਦਰ ਦੇ ਹੱਕ ਵਿੱਚ ਹੋ ਤਾਂ ਸਰਫਰਾਜ ਮਸਜਿਦ ਦੇ । ਪਰ ਦੋਵਾਂ ਦਾ ਕਹਿਣਾ ਹੈ ਕਿ ਫੈਸਲਿਆਂ ਦੇ ਬਾਅਦ ਵੀ, ਉਹ ਮਿਲ ਕੇ ਕੰਮ ਕਰਨ ਵਿੱਚ ਵਿਸ਼ਵਾਸ ਕਰਦੇ ਹਨ। ਦੋਵਾਂ ਦਾ ਵਾਅਦਾ ਜੋ ਵੀ ਫੈਸਲਾ ਹੋਵੇਗਾ ਮੰਨ ਲਿਆ ਜਾਵੇਗਾ।
ਇਸੇ ਤਰ੍ਹਾਂ ਵਿਵਾਦਿਤ ਜਗ੍ਹਾ ਦੇ ਨੇੜੇ ਹੀ ਰਹਿਣ ਵਾਲੇ ਘਣਸ਼ਾਮ ਯਾਦਵ ਤੇ ਇਸ਼ਤਿਆਕ ਅਹਿਮਦ ਦਾ ਵੀ ਇਹੀ ਕਹਿਣਾ ਹੈ। ਘਣਸ਼ਿਆਮ ਭਾਜਪਾ ਨਾਲ ਜੁੜੇ ਹੋਏ ਹਨ। ਉਹ ਮੰਦਰ ਦੀ ਲਹਿਰ ਦੌਰਾਨ ਵੀ ਸਰਗਰਮ ਰਿਹਾ। 78 ਸਾਲਾ ਇਸ਼ਤਿਆਕ ਬਚਪਨ ਤੋਂ ਹੀ ਇਥੇ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ ਹੋਈ ਫਿਰਕੂ ਹਿੰਸਾ ਵਿਚ ਉਸ ਦੇ ਕਈ ਰਿਸ਼ਤੇਦਾਰਾਂ ਦੇ ਘਰ ਸਾੜ ਦਿੱਤੇ ਗਏ ਸਨ, ਪਰ ਉਹ ਸ਼ਾਂਤੀ ਚਾਹੁੰਦੇ ਹਨ। ਉਹ ਕਹਿੰਦਾ ਹੈ ਕਿ ਮੰਦਰ ਤੋਂ ਕੋਈ ਗੁਰੇਜ਼ ਨਹੀਂ ਹੈ ਪਰ ਇਹ ਮਸਲਾ ਖਤਮ ਹੋਣਾ ਚਾਹੀਦਾ ਹੈ। ਉਸਦੀ ਅੱਧੀ ਜ਼ਿੰਦਗੀ ਇਸ ਤਣਾਅ ‘ਚ ਲੰਘੀ ਹੈ।

Real Estate