ਨਿਊਜ਼ੀਲੈਂਡ ਇਮੀਗ੍ਰੇਸ਼ਨ ਚੇਤਾਵਨੀ: ਸਹੀ ਐਪ ਅਤੇ ਸਹੀ ਵੈਬਸਾਈਟ ਵਰਤੋ : ਅਣਅਧਿਕਾਰਕ ਵੈਬਸਾਈਟਾਂ ਸਰਗਰਮ

997

ਔਕਲੈਂਡ 17 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਪਹਿਲੀ ਅਕਤੂਬਰ 2019 ਤੋਂ ਨਿਊਜ਼ੀਲੈਂਡ ਦੇ ਵਿਚ ਵੀਜ਼ਾ ਮੁਕਤ ਦੇਸ਼ਾਂ ਤੋਂ ਆਉਣ ਵਾਲੇ ਹਰ ਯਾਤਰੀ ਨੂੰ ਆਨ ਲਾਈਨ ਆਗਿਆ (ਟ੍ਰੈਵਲ ਅਥਾਰਟੀ) ਜਿਸ ਨੂੰ ਐਨ ਜ਼ੈਡ ਈ ਟੀ ਏ ਦਾ ਨਾਂਅ ਦਿੱਤਾ ਗਿਆ ਹੈ, ਲੈਣੀ ਜਰੂਰੀ ਕੀਤੀ ਹੋਈ ਹੈ, ਤਾਂ ਹੀ ਉਹ ਦੇਸ਼ ਦੇ ਵਿਚ ਦਾਖਲ ਹੋਣ ਵਾਸਤੇ ਫਲਾਈਟ ਜਾਂ ਕਰੂਜ਼ ਆਦਿ ਫੜ ਸਕਣਗੇ। ਇਸ ਸੁਵਿਧਾ ਵਾਸਤੇ ਮੋਬਾਇਲ ਐਪਲੀਕੇਸ਼ਨ ਅਤੇ ਵੈਬਸਾਈਟ ਰਾਹੀਂ ਦਿੱਤੀ ਗਈ ਹੈ। ਪਰ ਇਮੀਗ੍ਰੇਸ਼ਨ ਨੋ ਨੋਟਿਸ ਕੀਤਾ ਹੈ ਕਿ ਇਸ ਵੇਲੇ ਕਈ ਅਣਅਧਿਕਾਰਕ ਵੈਬਸਾਈਟਾਂ ਦੇ ਰਾਹੀਂ ਇਹ ਵੀਜ਼ਾ ਦੇਣ ਲੱਗੀਆਂ ਹਨ। ਇਹ ਵੈਬਸਾਈਟਾਂ ਨਿਰਧਾਰਤ ਫੀਸ ਤੋਂ ਜਿਆਦਾ ਪੈਸੇ ਲੋਕਾਂ ਕੋਲੋਂ ਉਗਰਾਹ ਰਹੀਆਂ ਹਨ। ਕਈ ਵੈਬਸਾਈਟਾਂ ਤਾਂ 10 ਗੁਣਾ ਜਿਆਦਾ ਫੀਸਾਂ ਲੈ ਰਹੀਆਂ ਹਨ। ਇਸ ਵੇਲੇ ਜੇਕਰ ਤੁਸੀਂ ਇਹ ਵੀਜ਼ਾ ਵੈਬਸਾਈਟ ਰਾਹੀਂ ਲੈਂਦੇ ਹੋ ਤਾਂ 12 ਡਾਲਰ ਲਗਦੇ ਹਨ ਅਤੇ ਜੇਕਰ ਮੋਬਾਇਲ ਐਪ ਤੋਂ ਲੈਂਦੇ ਹੋ ਤਾਂ ਸਿਰਫ 9 ਡਾਲਰ ਲਗਦੇ ਹਨ। ਆਈ।ਵੀ। ਐਲ। (ਇੰਟਰਨੈਸ਼ਨਲ ਵਿਜ਼ਟਰ ਕੰਜ਼ਰਵੇਸ਼ਨ ਲੇਵੀ) ਵਾਸਤੇ 35 ਡਾਲਰ ਪ੍ਰਤੀ ਵਿਅਕਤੀ ਖਰਚਾ ਹੈ।ਕੁਝ ਨਕਲੀ ਵੈਬਸਾਈਟਾਂ ਤੇਜੀ ਨਾਲ ਸਰਵਿਸ ਦੇਣ ਦਾ ਡਰਾਮਾ ਵੀ ਕਰਦੀਆਂ ਹਨ। ਕੁਝ ਨਕਲੀ ਵੈਬਸਾਈਟਾਂ ਗਾਹਕਾਂ ਦੀ ਉਹ ਜਾਣਕਾਰੀ ਵੀ ਲੈ ਰਹੀਆਂ ਜਿਹੜੀਆਂ ਕਿ ਅਸਲ ਵਿਚ ਲੋੜੀਂਦੀਆਂ ਨਹੀਂ ਹਨ। ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਨਕਲੀ ਵੈਬਸਾਈਟਾਂ ਤੋਂ ਬਚਿਆ ਜਾਵੇ ਅਤੇ ਆਪਣਾ ਪੈਸਾ ਵੀ ਬਚਾਇਆ ਜਾਵੇਸ਼
ਇਸ ਵੀਜ਼ੇ ਰਾਹੀਂ ਸਰਕਾਰ ਦੋ ਤਰ੍ਹਾਂ ਦੀ ਫੀਸ ਲੈ ਰਹੀ ਹੈ ਪਹਿਲੀ ‘ਨਿਊਜ਼ੀਲੈਂਡ ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ’  ਅਤੇ ਦੂਜੀ ਹੈ ‘ਇੰਟਰਨੈਸ਼ਨਲ ਵਿਜ਼ਟਰ ਕੰਜ਼ਰਵੇਸ਼ਨ ਐਂਡ ਟੂਰਿਜ਼ਮ ਲੇਵੀ’ । ਇਹ ਆਨ ਲਾਈਨ ਵੀਜ਼ਾ ਫੀਸ ‘ਵੀਜ਼ਾ-ਵੇਵਰ’ (ਵੀਜ਼ ਮੁਕਤ) ਦੇਸ਼ਾਂ ਉਤੇ ਲਾਗੂ ਹੈ ਜੋ ਕਿ ਇਸ ਦੇਸ਼ ਦੇ ਵਿਚ ਚਾਹੇ ਰਹਿਣ ਆ ਰਹੇ ਹਨ ਤਾਂ ਫਿਰ ਇਥੇ ਪਹੁੰਚ ਕੇ ਦੂਜੀ ਫਲਾਈਟ (ਟਰਾਂਸਜਿਟ) ਲੈਣ ਵਾਸਤੇ ਦਾਖਲ ਹੋ ਰਹੇ ਹਨ। ਆਸਟਰੇਲੀਆ ਦੇ ਪੱਕੇ (ਪੀ ਆਰ) ਲੋਕਾਂ ਵਾਸਤੇ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਨਾਗਰਿਕ ਹੋਵੇਗਾ ਤਾਂ ਕੋਈ ਲੋੜ ਨਹੀਂ। ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਵੀਜ਼ਾ ਰੱਖਣ ਵਾਲਿਆਂ ਨੂੰ ਇਸਦੀ ਲੋੜ ਨਹੀਂ ਹੋਏਗੀ।
ਵੀਜ਼ੇ ਦੀ ਲੋੜ ਵਾਲੇ ਦੇਸ਼ਾਂ ਦੇ ਲੋਕ ਜੋ ਕਰੂਜ਼ (ਸਮੁੰਦਰੀ ਜ਼ਹਾਜ) ਰਾਹੀਂ ਇਥੇ ਪਹੁੰਚਣਗੇ ਉਨ੍ਹਾਂ ਨੂੰ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਇਥੇ ਜ਼ਹਾਜ਼ ਰਾਹੀਂ ਪਹੁੰਚ ਕੇ ਫਿਰ ਕਰੂਜ਼ ਫੜਨਾ ਹੈ ਤਾਂ ਵੀਜ਼ਾ ਲੈਣਾ ਪਵੇਗਾ। ਇਹ ਆਨ ਲਾਈਨ ਆਗਿਆ ਵਾਸਤੇ 72 ਘੰਟੇ ਦਾ ਸਮਾਂ ਵੀ ਲੱਗ ਸਕੇਗਾ ਵੈਸੇ ਆਮ ਤੌਰ ‘ਤੇ ਜਲਦੀ ਹੋ ਜਾਇਆ ਕਰੇਗਾ। ਇਹ ਆਨ ਲਾਈਨ ਆਗਿਆ ਫਲਾਈਟ ਚੜ੍ਹਨ ਤੋਂ ਪਹਿਲਾਂ ਮੰਜੂਰ ਹੋਣੀ ਚਾਹੀਦੀ ਹੈ ਅਤੇ ਇਸਦੀ ਮਿਆਦ ਦੋ ਸਾਲ ਤੱਕ ਹੋਇਆ ਕਰੇਗੀ।

Real Estate