ਪੁੱਛਗਿੱਛ ਮਗਰੋਂ ED ਨੇ ਤਿਹਾੜ ਜੇਲ੍ਹ ‘ਚੋਂ ਚਿਦੰਬਰਮ ਦੀ ਪਾਈ ਗ੍ਰਿਫਤਾਰੀ

962

ਈਡੀ ਨੇ ਆਈਐਨਐਕਸ ਮੀਡੀਆ ਮਨੀ ਲਾਡ੍ਰਿੰਗ ਮਾਮਲੇ ‘ਚ ਭਾਰਤ ਦੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਪੀ ਚਿਦੰਬਰਮ ਨੂੰ ਤਿਹਾੜ ਜੇਲ੍ਹ ‘ਚ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੇ ਅਧਿਕਾਰੀਆਂ ਦਾ ਇੱਕ ਦਲ ਅੱਜ ਬੁੱਧਵਾਰ ਸਵੇਰੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਤਿਹਾੜ ਜੇਲ੍ਹ ਪਹੁੰਚਿਆ। ਇਸ ਦੌਰਾਨ ਈਡੀ ਨੇ ਚਿਦੰਬਰਮ ਤੋਂ ਕਰੀਬ ਦੋ ਘੰਟੇ ਤਕ ਪੁੱਛਗਿੱਛ ਕੀਤੀ ਸੀ। ਦਿੱਲੀ ਦੀ ਇੱਕ ਸਥਾਨਿਕ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਈਡੀ ਨੂੰ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਨੇਤਾ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਸੀ। ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟਦੀ ਜਾਂਚ ਟੀਮ ਤਿਹਾੜ ਪਹੁੰਚੀ। ਅਦਾਲਤ ਨੇ ਬੀਤੇ ਦਿਨ ਟੀਮ ਈਡੀ ਨੂੰ ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਪਰਮਿਸ਼ਨ ਵੀ ਦੇ ਦਿੱਤੀ ਸੀ। ਈਡੀ ਦੇ ਅਧਿਕਾਰੀਆਂ ਨੇ ਕਰੀਬ ਦੋ ਘੰਟੇ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਅਤੇ ਪੀਐਮਐਲਏ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੳ ਤੋਂ ਬਾਅਦ ਇੱਕ ਵਾਰ ਫੇਰ ਉਂ੍ਹਾਂ ਨੂੰ ਫੇਰ ਤੋਂ ਹਿਰਾਸਤ ‘ਚ ਲੈਣ ਦੀ ਮੰਗ ਕੀਤੀ ਜਾਵੇਗੀ। ਚਿਦੰਬਰਮ ਕਰੀਬ 55 ਦਿਨ ਦੀਬੀਆਈ ਅਤੇ ਨਿਆਇਕ ਹਿਰਾਸਤ ‘ਚ ਬਿਤਾ ਚੁੱਕੇ ਹਨ। ਉਨ੍ਹਾਂ ਨੂੰ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Real Estate