ਅਯੁੱਧਿਆ ਮਾਮਲੇ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ‘ਚ ਗਰਮੀ ‘ਚ ਆਏ ਵਕੀਲ ਨੇ ਪਾੜ ਦਿੱਤਾ ਨਕਸ਼ਾ

1079

ਸੁਪਰੀਮ ਕੋਰਟ ’ਚ ਬੁੱਧਵਾਰ ਨੂੰ ਰਾਮ ਜਨਮ–ਭੁਮੀ ਤੇ ਬਾਬਰੀ ਮਸਜਿਦ ਮਾਮਲੇ ਦੀ ਅੱਜ 40ਵੇਂ ਦਿਨ ਸੁਣਵਾਈ ਹੋ ਰਹੀ ਹੈ। ਪੰਜ–ਮੈਂਬਰੀ ਸੰਵਿਧਾਨਕ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਹੈ ਕਿ ਅੱਜ ਸ਼ਾਮੀਂ ਪੰਜ ਵਜੇ ਇਸ ਮਾਮਲੇ ਦੀ ਸੁਣਵਾਈ ਮੁਕੰਮਲ ਹੋ ਜਾਵੇਗੀ। ਚੀਫ਼ ਜਸਟਿਸ ਨੇ ਕਿਹਾ ਕਿ – ‘ਹੁਣ ਬਹੁਤ ਹੋ ਗਿਆ, ਇਸ ਮਾਮਲੇ ਵਿੱਚ ਸੁਣਵਾਈ ਅੱਜ ਹੀ ਮੁਕੰਮਲ ਹੋਵੇਗੀ। ਅਸੀਂ ਸੁਣਵਸਾਈ ਮੁਕੰਮਲ ਕਰ ਕੇ ਹੀ ਉੱਠਣਗੇ। ਕਿਸੇ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ।’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੀਫ਼ ਜਸਟਿਸ ਨੇ ਕਿਹਾ ਸੀ ਕਿ ਸਾਰੀਆਂ ਧਿਰਾਂ 16 ਅਕਤੂਬਰ ਤੱਕ ਇਸ ਮਾਮਲੇ ਨਾਲ ਸਬੰਧਤ ਦਲੀਲਾਂ ਪੇਸ਼ ਕਰ ਦੇਣ ਕਿਉਂਕਿ ਫਿਰ ਉਨ੍ਹਾਂ ਨੂੰ ਫ਼ੈਸਲਾ ਲਿਖਣ ਵਿੱਚ ਚਾਰ ਹਫ਼ਤਿਆਂ ਦਾ ਸਮਾਂ ਲੱਗੇਗਾ। ਚੀਫ਼ ਜਸਟਿਸ ਸ੍ਰੀ ਗੋਗੋਈ ਨੇ ਅੱਜ ਅਯੁੱਧਿਆ ਮਾਮਲੇ ਵਿੱਚ ਇੱਕ ਧਿਰ ਹਿੰਦੂ ਮਾਇਆ ਸਭਾ ਦੇ ਦਖ਼ਲ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਅੱਜ ਸ਼ਾਮੀਂ ਪੰਜ ਵਜੇ ਖ਼ਤਮ ਹੋ ਜਾਵੇਗਾ। ਬਹੁਤ ਹੋ ਗਿਆ। ਅਸੀਂ ਹੋਰ ਸਮਾਂ ਨਹੀਂ ਦੇਵਾਂਗੇ।
ਹਿੰਦੂ ਮਹਾਂਸਭਾ ਦੇ ਵਕੀਲ ਵਿਕਾਸ ਸਿੰਘ ਨੇ ਆਕਸਫ਼ੋਰਡ ਦੀ ਇੱਕ ਕਿਤਾਬ ਦਾ ਹਵਾਲਾ ਦਿੱਤਾ ਤੇ ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਕਿਤਾਬ ਦਾ ਨਕਸ਼ਾ ਪਾੜ ਦਿੱਤਾ। ਵਕੀਲ ਦੇ ਇਸ ਰਵੱਈਏ ਤੋਂ ਚੀਫ਼ ਜਸਟਿਸ ਰੰਜਨ ਗੋਗੋਈ ਨਾਰਾਜ਼ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜੇ ਇੰਝ ਹੀ ਚੱਲਦਾ ਰਿਹਾ, ਤਾਂ ਉਹ ਉੱਠ ਕੇ ਚਲੇ ਜਾਣਗੇ। ਚੀਫ਼ ਜਸਟਿਸ ਸ੍ਰੀ ਰੰਜਨ ਗੋਗੋਈ ਨੇ ਅਖਿਲ ਭਾਰਤੀਆ ਹਿੰਦੂ ਮਹਾਂਸਭਾ ਦੇ ਅਯੁੱਧਿਆ ਮੰਦਰ ਨੂੰ ਲੈ ਕੇ ਦਿੱਤੀ ਗਈ ਦਲੀਲ ’ਤੇ ਕਿਹਾ ਕਿ – ‘ਜੇ ਇਸ ਤਰ੍ਹਾਂ ਦੀ ਬਹਿਸ ਜਾਰੀ ਰਹੇਗੀ, ਤਾਂ ਅਸੀਂ ਉੱਠ ਕੇ ਚਲੇ ਜਾਵਾਂਗੇ।’ ਹਿੰਦੂ ਮਹਾਂਸਭਾ ਦੇ ਵਕੀਲ ਨੇ ਕਿਹਾ ਕਿ – ‘ਮੈਂ ਅਦਾਲਤ ਦੀ ਬਹੁਤ ਇੱਜ਼ਤ ਕਰਦਾ ਹਾਂ। ਮੈਂ ਅਦਾਲਤ ਦੇ ਸ਼ਿਸ਼ਟਾਚਾਰ ਨੂੰ ਭੰਗ ਨਹੀਂ ਕੀਤਾ।’

Real Estate