72 ਦਿਨਾਂ ਮਗਰੋਂ ਕਸ਼ਮੀਰ ‘ਚ ਵੱਜੀਆਂ ਮੋਬਾਇਲ ਦੀਆਂ ਘੰਟੀਆਂ

708

ਸੋਮਵਾਰ ਦੁਪਹਿਰ 12 ਵਜੇ ਕਸ਼ਮੀਰ ‘ਚ ਪੋਸਟਪੇਡ (ਬਿੱਲ ਵਾਲੇ ਸਿਮ) ਮੋਬਾਈਲ ਸੇਵਾਵਾਂ ਬਹਾਲ ਹੋ ਗਈਆਂ ਹਨ। ਪੂਰੀ ਵਾਦੀ ‘ਚ 40 ਲੱਖ ਪੋਸਟਪੇਡ ਮੋਬਾਈਲ ਕੁਨੈਕਸ਼ਨ ਚਾਲੂ ਹੋ ਗਏ ਹਨ। ਹਾਲਾਂਕਿ 40 ਲੱਖ ਦੇ ਕਰੀਬ ਪ੍ਰੀ-ਪੇਡ ਮੋਬਾਈਲ ਫੋਨ ‘ਤੇ ਮੋਬਾਈਲ ਇੰਟਰਨੈੱਟ ਸੇਵਾ ਫਿਲਹਾਲ ਮੁਅੱਤਲ ਰਹੇਗੀ। ਸੂਬਾ ਪ੍ਰਸ਼ਾਸਨ ਨੇ ਉਮੀਦ ਜਤਾਈ ਹੈ ਕਿ ਮੋਬਾਈਲ ਸੇਵਾਵਾਂ ਬਹਾਲ ਹੋਣ ਨਾਲ ਕਸ਼ਮੀਰ ‘ਚ ਹਾਲਾਤ ਠੀਕ ਕਰਨ ‘ਚ ਮਦਦ ਮਿਲੇਗੀ। ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਏ ਤਣਾਅ ‘ਚ ਸੁਧਾਰ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਸੋਮਵਾਰ ਪੋਸਟ ਪੇਡ ਮੋਬਾਈਲ ਫੋਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਸਾਰੀਆਂ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਮੋਬਾਈਲ ਫੋਨ ‘ਤੇ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ‘ਤੇ ਕੋਈ ਵੀ ਫੈਸਲਾ ਨਹੀਂ ਹੋਇਆ ਹੈ। ਮੋਬਾਈਲ ਇੰਟਰਨੈੱਟ ਕਸ਼ਮੀਰ ਨਾਲ-ਨਾਲ ਜੰਮੂ ‘ਚ ਵੀ ਬੰਦ ਹੈ।

Real Estate