ਸਿਲੰਡਰ ਫਟਣ ਕਾਰਨ ਤਿੰਨ ਮਕਾਨ ਤਬਾਹ, 10 ਮੌਤਾਂ

1032

ਯੂਪੀ ਦੇ ਜ਼ਿਲ੍ਹਾ ਮਉ ਦੇ ਮੁਹੰਮਦਾਬਾਦ ਗੋਹਾਨਾ ਕੋਤਵਾਲੀ ਖੇਤਰ ਦੀ ਵਲੀਦਪੁਰ ਨਗਰ ਪੰਚਾਇਤ ਚ ਅੱਜ ਸਵੇਰੇ 6:45 ਵਜੇ ਸਿਲੰਡਰ ਫਟਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਢਹਿ ਗਏ। ਮਕਾਨਾਂ ਦੇ ਮਲਬੇ ਹੇਠ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂਕਿ ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਵਲੀਦਪੁਰ ਸ਼ਹਿਰ ਚ ਸੰਗਤ ਜੀ ਦੇ ਕੋਲ ਛੋਟੂ ਵਿਸ਼ਵਕਰਮਾ ਦੇ ਘਰ ਸਵੇਰੇ ਸਿਲੰਡਰ ਵਿਚ ਅੱਗ ਲੱਗ ਗਈ। ਆਸ ਪਾਸ ਦੇ ਲੋਕ ਵੀ ਸਿਲੰਡਰ ਵਿਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੇ। ਇਸ ਦੌਰਾਨ ਸਿਲੰਡਰ ਇੰਨੇ ਜ਼ਬਰਦਸਤ ਧਮਾਕੇ ਨਾਲ ਫਟਿਆ ਕਿ ਉਸ ਘਰ ਦੇ ਨਾਲ ਹੀ ਦੋ ਹੋਰ ਮਕਾਨ ਵੀ ਮਲਬੇ ਵਿੱਚ ਬਦਲ ਗਏ। ਤਿੰਨਾਂ ਘਰਾਂ ਚ ਕੁੱਲ 23 ਲੋਕ ਰਹਿੰਦੇ ਸਨ।

Real Estate