ਡਰੋਨ ਰਾਹੀ ਸੁੱਟੇ ਜਾਂਦੇ ਹਥਿਆਰਾਂ ਤੇ ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਦਾ ਬਿਆਨ

ਪੰਜਾਬ ਵਿੱਚ ਡਰੋਨ ਰਾਹੀ ਸੁੱਟੇ ਜਾਂਦੇ ਹਥਿਆਰਾਂ ਤੇ ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਜੰਮੂ ਚ ਪੱਤਰਕਾਰਾਂ ਨੂੰ ਕਿਹਾ, “ਜਿੱਥੋਂ ਤੱਕ ਜੰਮੂ-ਕਸ਼ਮੀਰ ਚ ਸਰਗਰਮ ਅੱਤਵਾਦੀਆਂ ਦੀ ਗੱਲ ਹੈ ਤਾਂ ਬਾਹਰੋਂ ਆਏ 200-300 ਅੱਤਵਾਦੀ ਆਪਣੇ ਕੰਮ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਤਕਰੀਬਨ 500 ਪੀਓਕੇ ਅੱਤਵਾਦੀ ਸਿਖਲਾਈ ਕੈਂਪਾਂ ਚ ਟ੍ਰੇਨਿੰਗ ਲੈ ਰਹੇ ਹਨ ਤੇ ਜੰਮੂ-ਕਸ਼ਮੀਰ ਚ ਘੁਸਪੈਠ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਸਿਖਲਾਈ ਪ੍ਰੋਗਰਾਮ ਅਨੁਸਾਰ ਇਹ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਦੀ ਗਿਣਤੀ ਚਾਹੇ ਜੋ ਵੀ ਹੋਵੇ, ਅਸੀਂ ਉਨ੍ਹਾਂ ਨੂੰ ਰੋਕਣ ਅਤੇ ਖ਼ਤਮ ਕਰਨ ਦੇ ਯੋਗ ਹਾਂ ਤਾਂ ਜੋ ਖੇਤਰ ਵਿਚ ਸ਼ਾਂਤੀ ਅਤੇ ਸਧਾਰਣਤਾ ਕਾਇਮ ਰਹੇ।
ਜਦੋਂ ਪੰਜਾਬ ਚ ਡਰੋਨਾਂ ਰਾਹੀਂ ਪਾਕਿਸਤਾਨ ਵੱਲੋਂ ਸੁੱਟੇ ਜਾ ਰਹੇ ਹਥਿਆਰਾਂ ਦੇ ਮੁੱਦੇ ‘ਤੇ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਹਥਿਆਰਾਂ ਨਾਲ ਲੈਸ ਰੱਖਣ ਲਈ ਡਰੋਨ ਦੀ ਤਾਇਨਾਤੀ ਪਾਕਿਸਤਾਨ ਦਾ ਇਕ ਨਵਾਂ ਤਰੀਕਾ ਹੈ। ਉਨ੍ਹਾਂ ਕਿਹਾ, “ਪਰ ਮੈਂ ਇਹ ਨਿਸ਼ਚਤ ਕਰਨਾ ਚਾਹੁੰਦਾ ਹਾਂ ਕਿ ਭਾਰਤੀ ਫੌਜ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਯੋਜਨਾ ਨੂੰ ਨਾਕਾਮ ਕਰਨ ਲਈ ਸਮਰੱਥ ਅਤੇ ਦ੍ਰਿੜ ਹੈ। ਉਨ੍ਹਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।”

Real Estate