ਹਰਿਆਣਾ ‘ਚ ਭਾਜਪਾ ਨੇ ਅਗਲੇ 5 ਸਾਲਾਂ ਲਈ ਕੀਤੇ ਵਾਅਦੇ , SYL ਨਹਿਰ ਮਸਲਾ ਛੇਤੀ ਹੱਲ ਕਰਵਾਉਣ ਦਾ ਵਾਅਦਾ ਵੀ

1024

ਹਰਿਆਣਾ ਵਿੱਚ ਪੈ ਰਹੀਆਂ ਵਿਧਾਨ ਸਭਾ ਵੋਟਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ “ਮ੍ਹਾਰਾ ਸਪਨੋ ਕਾ ਹਰਿਆਣਾ 2019-2024” ਦੇ ਸਿਰਲੇਖ ਨਾਲ ਜਾਰੀ ਕਰ ਦਿੱਤਾ ਹੈ। ਸਸ਼ਕਤ ਨਾਰੀ, ਸਿੱਖਿਆ, ਕਿਸਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੇ ਹੁਨਰ ਤੇ ਨੌਕਰੀਆਂ ਦੀ ਗੱਲ ਕਰਦੇ ਭਾਜਪਾ ਦੇ ਇਸ ਚੋਣ ਮਨੋਰਥ ਨੂੰ ਮੁੱਖ ਮੰਤਰੀ ਮਨਹੋਰ ਲਾਲ ਖੱਟੜ, ਜੇਪੀ ਨੱਢਾ ਨੇ ਸਣੇ ਕਈ ਹੋਰ ਆਗੂਆਂ ਨੇ ਜਾਰੀ ਕੀਤਾ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਨਤੀਜੇ 24 ਅਕਤੂਰ ਨੂੰ ਆਉਣੇ ਹਨ।
ਭਾਜਪਾ ਨੇ ਕਿਹਾ ਹੈ ਕਿ ਉਹ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਅਤੇ ਕਰਜ਼ ਦੀ ਕੀਮਤ ਤੋਂ ਸਵਾ ਗੁਣਾ ਵੱਧ ਜ਼ਮੀਨ ਗਹਿਣੇ ਨਾ ਰੱਖਣ ਦੀਆਂ ਤਜਵੀਜ਼ਾਂ ਬਣਾਉਣਗੇ। 19 ਲੱਖ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇ ਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਦੇਣਗੇ। ਹਰਿਆਣਾ ਦੇ ਸਥਾਨਕ ਲੋਕਾਂ ਨੂੰ 95ਫੀਸਦ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਨੂੰ ਵਿਸ਼ੇਸ਼ ਲਾਭ ਦਿੱਤੇ ਜਾਣਗੇ ਅਤੇ ਇਸ ਨਾਲ ਹੀ ਉਸ ਵਿੱਚ ਲਿਖਿਆ ਸੀ ਹਰਿਆਣਾ ਦੇ ਹਰੇਕ ਖੇਤਰ ਵਿੱਚ ਰੁਜ਼ਗਾਰ ਦੀ ਕਲਪਨਾ ਨੂੰ ਅਸਲੀ ਰੂਪ ਦਿੱਤਾ ਜਾਵੇਗਾ। ਵਧੇਰੇ ਰੁਜ਼ਗਾਰ ਮੇਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ।10 ਲੱਖ ਏਕੜ ਜ਼ਮੀਨ ਵਿੱਚ ਜੈਵਿਕ ਖੇਤੀ, ਜ਼ੀਰੋ-ਬਜਟ ਖੇਤੀ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਗੇ।ਸੂਬੇ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਅਨੀਮੀਆ ਮੁਕਤ ਬਣਾਉਂਗੇ। ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ‘ਕੇਜੀ ਤੋਂ ਪੀਜੀ’ ਤੱਕ ਹਰੇਕ ਉਸ ਪਰਿਵਾਰ ਦੀਆਂ ਦੋ ਧੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ, ਜਿਨ੍ਹਾਂ ਦੀ ਆਮਦਨ ਸਾਲਾਨਾ 1,80,000 ਹਰ ਤੋਂ ਘੱਟ ਜਾਂ ਖੇਤੀ ਲਈ 5 ਏਕੜ ਤੱਕ ਜ਼ਮੀਨ ਹੈ। ਪੁਲਿਸ ਵਿਭਾਗ ਵਿੱਚ ਔਰਤ ਕਰਮੀਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇਗਾ।ਸੂਬੇ ਵਿੱਚ 10ਵੀਂ ਤੱਕ ਜ਼ੀਰੋ ਡਰੋਪ-ਆਊਟ ਰੇਟ ਲਈ ਕਦਮ ਚੁੱਕੇ ਜਾਣਗੇ ਅਤੇ ਇਸ ਲਈ ‘ਸਿੱਖਿਆਦੂਤ’ ਦਾ ਇੱਕ ਨੈਟਵਰਕ ਸਥਾਪਿਤ ਕੀਤਾ ਜਾਵੇਗਾ। ਖੇਡਾਂ ਦੇ ਪ੍ਰਚਾਰ ਲਈ ਹਰੇਕ ਪਿੰਡ ਵਿੱਚ ਖੇਡ ਸਟੇਡੀਅਮ ਜਾਂ ਕਸਰਤ ਕੇਂਦਰਾਂ ਦੀ ਨਿਰਮਾਣ ਕਰਨਗੇ ਅਤੇ ਇਨ੍ਹਾਂ ਕੋਚ ਜਾਂ ਯੋਗ ਅਧਿਆਪਕਾਂ ਦੀ ਨਿਯੁਕਤੀ ਕਰਨਗੇ। ਸੂਬੇ ਵਿੱਚ ਇੱਕ ਹਜ਼ਾਰ ਖੇਡ ਨਰਸਰੀਆਂ ਦੀ ਸਥਾਪਨਾ ਕੀਤੀ ਜਾਵੇਗੀ। ਸਤਲੁਜ–ਯਮੁਨਾ ਸੰਪਰਕ ਨਹਿਰ ਦਾ ਮੁੱਦਾ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੀ ਪ੍ਰਤੀਬੱਧਤਾ ਵੀ ਭਾਜਪਾ ਨੇ ਆਪਣੇ ਚੋਣ–ਮੈਨੀਫ਼ੈਸਟੋ ਵਿੱਚ ਦੁਹਰਾਈ ਹੈ; ਤਾਂ ਜੋ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲ ਸਕੇ। ਮੇਵਾਤ ਫ਼ੀਡਰ ਕੈਨਾਲ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਮੁਕੰਮਲ ਕਰਨ ਦੀ ਗੱਲ ਕੀਤੀ ਗਈ ਹੈ।

Real Estate