ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨਹੀਂ ਦੇਵੇਗਾ ਬਾਬਰੀ ਮਸਜਿਦ ਦੀ ਜ਼ਮੀਨ

842

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਬਾਬਰੀ ਮਸਜਿਦ ਦੀ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸ਼ਨੀਵਾਰ ਨੂੰ ਬੋਰਡ ਨੇ ਇੱਕ ਬੈਠਕ ਕੀਤੀ ਅਤੇ ਕਿਹਾ ਕਿ ਮਸਜਿਦ ਦੀ ਜ਼ਮੀਨ ਨੂੰ ਨਾ ਤਾਂ ਤੌਹਫੇ ਵਿੱਚ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਤਬਦੀਲ ਕੀਤੀ ਜਾ ਸਕਦੀ ਹੈ। ਇਸ ਲਈ ਵਿਚੋਲਗੀ ਦੀ ਕੋਈ ਉਮੀਦ ਨਹੀਂ ਬਚੀ ਹੈ।ਮੁਸਲਮਾਨਾਂ ਦੀ ਸਭ ਤੋਂ ਵੱਡੀ ਸੰਸਥਾ ਦੀ ਮੀਟਿੰਗ ਦਾਰੂਲ ਓਲੂਮ ਨਦਵਤੁਲ ਓਲਮਾ ਲਖਨਊ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਮੌਲਾਨਾ ਰਾਬੇ ਹਸਨ ਨਦਵੀ ਨੇ ਕੀਤੀ। ਇਸ ਵਿੱਚ ਬਾਬਰੀ ਮਸਜਿਦ, ਟ੍ਰਿਪਲ ਤਾਲਕ ਅਤੇ ਸਮਾਨ ਨਾਗਰਿਕ ਕੋਡ ਨੂੰ ਲੈ ਕੇ ਚਰਚਾ ਹੋਈ। ਨਾਲ ਹੀ ਬੋਰਡ ਨੇ ਸੁਪਰੀਮ ਕੋਰਟ ਵਿੱਚ ਜਾਣ ਦਾ ਵੀ ਫ਼ੈਸਲਾ ਲਿਆ ਹੈ।
ਪਰਸਨਲ ਲਾਅ ਬੋਰਡ ਦੇ ਮੈਂਬਰ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਕਿਹਾ ਕਿ ਜੋ ਜਗ੍ਹਾ ਮਸਜਿਦ ਲਈ ਵਕਫ਼ ਕਰ ਦਿੱਤੀ ਜਾਂਦੀ ਹੈ। ਫਿਰ ਉਸ ਦੀ ਜਗ੍ਹਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਮੁਸਲਮਾਨ ਇਸ ਜਗ੍ਹਾ ਨੂੰ ਨਾ ਤਾ ਛੱਡ ਸਕਦੇ ਹਨ ਅਤੇ ਨਾ ਹੀ ਟ੍ਰਾਂਸਫਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਕਿਸੇ ਮੰਦਰ ਨੂੰ ਤੋੜ ਕੇ ਨਹੀਂ ਬਣਾਈ ਗਈ। ਪਰਸਨਲ ਲਾਅ ਬੋਰਡ ਦੇ ਸੀਨੀਅਰ ਵਕੀਲ ਡਾ: ਰਾਜੀਵ ਧਵਨ ਨੇ ਜੋ ਦਲੀਲਾਂ ਅਤੇ ਗਵਾਹ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਹਨ। ਸਾਨੂੰ ਪੂਰੀ ਉਮੀਦ ਹੈ ਕਿ ਅਦਾਲਤ ਦਾ ਫ਼ੈਸਲਾ ਸਾਡੇ ਹੱਕ ਵਿੱਚ ਆਵੇਗਾ। ਬੈਠਕ ਵਿੱਚ ਜਮੀਅਤ ਓਲਾਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ, ਮੌਲਾਨਾ ਮਹਿਮੂਦ ਮਦਨੀ, ਜਨਰਲ ਸੱਕਤਰ ਮੌਲਾਨਾ ਵਲੀ ਰਹਿਮਾਨੀ, ਸੈਕਟਰੀ ਮੌਲਾਨਾ ਖਾਲਿਦ ਸੈਫਉੱਲਾ ਰਹਿਮਾਨੀ ਅਤੇ ਜ਼ਫਰਿਆਬ ਜਿਲਾਨੀ ਮੌਜੂਦ ਸਨ।  HT

Real Estate