ਸੋਮਵਾਰ ਤੋਂ ਚੱਲ ਪੈਣਗੇ ਜੰਮੂ-ਕਸ਼ਮੀਰ ‘ਚ ਮੋਬਾਈਲ

948

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਵਾਦੀ ਵਿਚ ਸੰਚਾਰ ਸੇਵਾਵਾਂ ਬਾਰੇ ਵੱਡਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਵਾਦੀ ਵਿਚ ਬੰਦ ਪੋਸਟਪੇਡ ਮੋਬਾਈਲ ਸੇਵਾਵਾਂ ਨੂੰ ਸੋਮਵਾਰ (14 ਅਕਤੂਬਰ) ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਘਾਟੀ ਵਿਚ ਧਾਰਾ 370 ਹਟਣ ਤੋਂ ਬਾਅਦ ਬੰਦ ਪਈਆਂ ਪੋਸਟਪੇਡ ਮੋਬਾਈਲ ਸੇਵਾਵਾਂ ਫਿਰ ਤੋਂ ਬਹਾਲ ਹੋਣ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਮੋਬਾਈਲ ਸੇਵਾ ‘ਤੇ ਰੋਕ ਲੱਗਾ ਦਿੱਤੀ ਸੀ। ਜਦਕਿ ਘਾਟੀ ‘ਚ ਇੰਟਰਨੈੱਟ ਸੇਵਾ ਬਹਾਲ ਹੋਣ ਦਾ ਗਾਹਕਾਂ ਨੂੰ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ। ਅਧਿਕਾਰੀਆਂ ਨੇ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ ਸ਼ੁਰੂ ‘ਚ ਪੋਸਟਪੇਡ ਮੋਬਾਈਲ ਸੇਵਾ ਬਹਾਲ ਕੀਤੀ ਜਾਵੇਗੀ ਅਤੇ ਪ੍ਰੀਪੇਡ ਸੇਵਾ ਬਾਅਦ ‘ਚ ਸ਼ੁਰੂ ਕੀਤੀ ਜਾਵੇਗੀ। ਪੋਸਟਪੇਡ ਮੋਬਾਈਲ ਸੇਵਾ ਲਈ ਖਪਤਕਾਰਾਂ ਨੂੰ ਵੀ ਵੈਰੀਫਿਕੇਸ਼ਨ ਤਸਦੀਕ ਕਰਵਾਉਣੀ ਪਵੇਗੀ।

Real Estate