ਜੇ ਦੁਬਾਰਾ ਲੋੜ ਪਈ ਤਾਂ ਪੰਜਾਬ ਪੁਲਿਸ ਮੁੜ ਪਿੰਡ ਦੇਸੂ ਜੋਧਾ ਜਾਵੇਗੀ

ਬਠਿੰਡਾ ਪੁਲਿਸ ਦੀ ਇਕ ਟੀਮ ਪਿਛਲੇ ਦਿਨੀਂ ਹਰਿਆਣਾ ਦੇ ਪਿੰਡ ਦੇਸੂਜੋਧਾ ‘ਚ ਨਸ਼ਾ ਸਮਗਲਰ ਨੂੰ ਫੜਨ ਗਈ ਸੀ, ਜਿਥੇ ਨਸ਼ਾ ਤਸਕਰਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਬਠਿੰਡਾ ਸੀਆਈਏ ਸਟਾਫ਼ ਦੀ ਟੀਮ ‘ਤੇ ਹੋਏ ਹਮਲਾ ਕਰ ਕੇ ਜ਼ਖ਼ਮੀ ਕੀਤੇ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਨਣ ਲਈ ਸਾਬਕਾ ਡੀਆਈਜੀ ਪੰਜਾਬ ਹਰਿੰਦਰ ਸਿੰਘ ਚਹਿਲ ਹਸਪਤਾਲ ਪੁੱਜੇ। ਉਨ੍ਹਾਂ ਨੇ ਹਸਪਤਾਲ ‘ਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀ ਹੌਸਲਾ ਹਫ਼ਜਾਈ ਕੀਤੀ।ਇਸ ਦੌਰਾਨ ਹਰਿੰਦਰ ਸਿੰਘ ਚਹਿਲ ਨੇ ਕਿਹਾ, “ਪਿੰਡ ਦੇਸੂ ਜੋਧਾ ‘ਚ ਜਿਹੜੀ ਘਟਨਾ ਵਾਪਰੀ ਉਸ ‘ਤੇ ਬੜਾ ਦੁੱਖ ਹੈ। ਫਿਰ ਵੀ ਮੈਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫ਼ਜਾਈ ਕਰਨਾ ਚਾਹੁੰਦਾ ਹਾਂ ਕਿ ਇਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਿੰਮਤ ਵਿਖਾਈ। ਹੁਣ ਬਿੱਲੀ ਦੇ ਗੱਲ ਟੱਲੀ ਪੈ ਚੁੱਕੀ ਹੈ। ਪੰਜਾਬ ਪੁਲਿਸ ਗੁੱਸੇ ‘ਚ ਭਰੀ ਹੋਈ ਹੈ ਅਤੇ ਛੇਤੀ ਹੀ ਇਨ੍ਹਾਂ ਨਸ਼ਾ ਤਸਕਰਾਂ ਨੂੰ ਨੱਥ ਪਾਏਗੀ। ਪੁਲਿਸ ‘ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਨਸ਼ਾ ਸਮੱਗਲਰਾਂ ‘ਤੇ ਸਖਤ ਐਕਸ਼ਨ ਲੈ ਪੰਜਾਬ ਪੁਲਿਸ ਹੁਣ ਭਾਜੀ ਮੋੜਣ ਲਈ ਤਿਆਰ ਹੈ। ਜੇ ਦੁਬਾਰਾ ਲੋੜ ਪਈ ਤਾਂ ਪੰਜਾਬ ਪੁਲਿਸ ਮੁੜ ਪਿੰਡ ਦੇਸੂ ਜੋਧਾ ਜਾਵੇਗੀ।”

Real Estate