ਰਾਫ਼ੇਲ ਦੀ ਪੂਜਾ ’ਤੇ ਪਾਕਿਸਤਾਨੀ ਫ਼ੌਜੀ ਰਾਜਨਾਥ ਦੇ ਹੱਕ ‘ਚ

4369

ਪਾਕਿਸਤਾਨੀ ਫ਼ੌਜ ਦੇ ਬੁਲਾਰੇ ਆਸਿਫ਼ ਗ਼ਫ਼ੂਰ ਨੇ ਕੱਲ੍ਹ ਵੀਰਵਾਰ ਨੂੰ ਰਾਫ਼ੇਲ ਦੀ ਸ਼ਸਤਰ–ਪੂਜਾ ਦੇ ਮਾਮਲੇ ਉੱਤਰ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕੀਤਾ। ਫ਼ਰਾਂਸ ਵਿੱਚ ਰਾਜਨਾਥ ਸਿੰਘ ਵੱਲੋਂ ਕੀਤੀ ਗਈ ਸ਼ਸਤਰ–ਪੂਜਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਰਾਜਨਾਥ ਸਿੰਘ ਦਾ ਬਚਾਅ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਆਸਿਫ਼ ਗ਼ਫ਼ੂਰ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਫ਼ੇਲ ਦੀ ਪੂਜਾ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਇਹ ਧਰਮ ਉੱਤੇ ਆਧਾਰਤ ਹੈ। ਆਸਿਫ਼ ਗ਼ਫ਼ੂਰ ਨੇ ਟਵੀਟ ਕੀਤਾ ਕਿ ਰਾਫ਼ੇਲ ਦੀ ਪੂਜਾ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਇਹ ਧਰਮ ਅਨੁਸਾਰ ਹੈ। ‘ਕ੍ਰਿਪਾ ਕਰ ਕੇ ਚੇਤੇ ਰੱਖੋ ਕਿ ਇਕੱਲੀ ਮਸ਼ੀਨ ਦੇ ਹੀ ਅਰਥ ਨਹੀਂ ਹੁੰਦੇ। ਅਸਲ ਵਿੱਚ ਉਸ ਮਸ਼ੀਨ ਨੂੰ ਸੰਭਾਲਣ ਵਾਲੇ ਵਿਅਕਤੀ ਦੀ ਸਮਰੱਥਾ, ਜਨੂੰਨ ਤੇ ਸੰਕਲਪ ਦੇ ਵੀ ਅਰਥ ਹੁੰਦੇ ਹਨ।’ਪਾਕਿਸਤਾਨੀ ਫ਼ੌਜ ਦਾ ਅਜਿਹਾ ਬਿਆਨ ਉਸ ਵੇਲੇ ਆਇਆ ਹੈ, ਜਦੋਂ ਦੋਵੇਂ ਦੱਖਣੀ ਏਸ਼ੀਆਈ ਦੇਸ਼ਾਂ ਵਿਾਲੇ ਤਣਾਅ ਆਪਣੇ ਸਿਖ਼ਰ ਉੱਤੇ ਪੁੱਜਾ ਹੋਇਆ ਹੈ।

Real Estate