ਨਸ਼ਾ ਤਸਕਰਾਂ ਮਗਰੋਂ ਹੁਣ ਖੁਸਰਿਆਂ ਨੇ ਕੁੱਟੀ ਪੰਜਾਬ ਪੁਲਿਸ

1622

ਹਰਿਆਣਾ ਵਿੱਚ ਨਸ਼ਾ ਤਸਕਰਾਂ ਵੱਲੋਂ ਕੁੱਟੀ ਗਈ ਪੰਜਾਬ ਪੁਲਿਸ ਦਾ ਮਾਮਲਾ ਹਾਲੇ ਚੱਲ ਹੀ ਰਿਹਾ ਹੈ ਕਿ ਇਸੇ ਦੌਰਾਨ ਪਟਿਆਲਾ ਦੇ ਫੁਆਰਾ ਚੌਂਕ ‘ਤੇ ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਨਿਗਮ ਦੀ ਟੀਮ ਅਤੇ ਉਹਨਾਂ ਦੇ ਨਾਲ ਗਏ ਪੁਲਿਸ ਮੁਲਾਜ਼ਮਾਂ ‘ਤੇ ਖੁਸਰਿਆਂ ਦੇ ਇਕ ਗਰੁੱਪ ਨੇ ਹਮਲਾ ਕਰ ਦਿੱਤਾ। ਖ਼ਬਰਾਂ ਅਨੁਸਾਰ ਨਗਰ ਨਿਗਮ ਦੀ ਟੀਮ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਭੇਜੇ ਗਏ ਸਨ ਜੋ ਕਿ ਫੁਆਰਾ ਚੌਂਕ ‘ਤੇ ਨਜਾਇਜ਼ ਕਬਜ਼ੇ ਹਟਾਉਣ ਗਏ ਸਨ। ਦੱਸਣਯੋਗ ਹੈ ਕਿ ਪਿੰਟੂ ਪੁੱਤਰ ਹਾਕਮ ਸਿੰਘ ਵਾਸੀ ਧਾਨਕ ਮੁਹੱਲਾ, ਜੋ ਢਾਬਾ ਚਲਾਉਂਦਾ ਹੈ, ਦੇ ਨਾਲ 4-5 ਖੁਸਰਿਆਂ ਨੇ ਮਿਲ ਕੇ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਕਰਨ ਦੇ ਰਾਹ ਵਿਚ ਅੜਿਕੇ ਖੜ੍ਹੇ ਕੀਤੇ ਅਤੇ ਜਨਤਕ ਤੌਰ ਨੰਗੇ ਹੋਕੇ ‘ਤੇ ਅਸ਼ਲੀਲ ਹਰਕਤਾ ਕੀਤੀਆਂ ਤੇ ਟੀਮ ‘ਤੇ ਪਥਰਾਅ ਵੀ ਕੀਤਾ। ਪੁਲਿਸ ਨੇ ਇਸ ਸਬੰਧ ਵਿਚ ਨਗਰ ਨਿਗਮ ਅਧਿਕਾਰੀਆਂ ਦੇ ਬਿਆਨ ਦੇ ਆਧਾਰ ‘ਤੇ ਢਾਬਾ ਮਾਲਕ ਪਿੰਟੂ, ਉਸਦੇ ਭਰਾ ਰਾਜੂ ਅਤੇ ਕੁਝ ਖੁਸਰਿਆਂ ਖਿਲਾਫ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਹੈ।ਇਸ ਝੜਪ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਖੁਸਰੇ ਸੜਕ ‘ਤੇ ਆਪਣਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਵਾਲਿਆਂ ਨਾਲ ਬਹਿਸ ਵੀ ਕਰ ਰਹੇ ਹਨ। ਇਸ ਤੋਂ ਬਿਨਾਂ ਇਸ ਦੌਰਾਨ ਖੁਸਰਿਆਂ ਵੱਲੋਂ ਅਪਣੇ ਕੱਪੜੇ ਵੀ ਲਾਹ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬੜੀ ਮੁਸ਼ਕਿਲ ਨਾਲ ਹਾਲਾਤਾਂ ‘ਤੇ ਕਾਬੂ ਪਾਇਆ ਗਿਆ।

ਨਸ਼ਾ ਤਸਕਰਾਂ ਮਗਰੋਂ ਹੁਣ ਖੁਸਰਿਆਂ ਨੇ ਕੁੱਟੀ ਪੰਜਾਬ ਪੁਲਿਸ

Posted by Punjabi News Online (www.punjabinewsonline.com on Thursday, October 10, 2019

Real Estate