ਰੱਖਿਆ ਮੰਤਰੀ ਹਿੰਦੂ ਹੈ, ਇਸ ਲਈ ਰਾਫ਼ੇਲ ‘ਤੇ ਓਮ ਲਿਖਿਆ !

1476

ਭਾਰਤ ਨੂੰ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਮਿਲ ਗਿਆ। ਫ਼ਰਾਂਸ ਪੁੱਜੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਉਥੇ ਪਹਿਲਾਂ ਜਹਾਜ਼ ਦੀ ਪੂਜਾ ਕੀਤੀ। ਉਨ੍ਹਾਂ ਜਹਾਜ਼ ਉਤੇ ‘ਰੋਲੀ ਚੰਦਨ’ ਲਾਇਆ ਅਤੇ ‘ਓਮ’ ਵੀ ਲਿਖਿਆ। ਇਹੋ ਨਹੀਂ, ਹਿੰਦੂ ਰਵਾਇਤ ਮੁਤਾਬਕ ਜਹਾਜ਼ ਵਿਚ ਉਡਾਨ ਭਰਨ ਤੋਂ ਪਹਿਲਾਂ ਟਾਇਰਾਂ ਹੇਠਾਂ ਨਿੰਬੂ ਵੀ ਰੱਖੇ ਗਏ। ਫਿਰ ਉਨ੍ਹਾਂ ਪਾਇਲਟ ਨਾਲ ਰਾਫ਼ੇਲ ਦੀ ਸਵਾਰੀ ਕੀਤੀ।
ਕਾਂਗਰਸ ਦੀ ਟਿਕਟ ‘ਤੇ ਲਖਨਊ ਤੋਂ ਚੋਣ ਲੜ ਚੁੱਕੇ ‘ਧਰਮ ਗੁਰੂ’ ਆਚਾਰਿਆ ਪ੍ਰਮੋਦ ਨੇ ਰਾਫ਼ੇਲ ‘ਤੇ ਰੋਲੀ ਚੰਦਨ ਲਾ ਕੇ ਓਮ ਲਿਖਣ ‘ਤੇ ਸਵਾਲ ਖੜੇ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਰਖਿਆ ਮੰਤਰੀ ਹਿੰਦੂ ਹੈ, ਇਸ ਲਈ ਰਾਫ਼ੇਲ ਨੂੰ ਰੋਲੀ ਚੰਦਨ ਲਾ ਕੇ ਓਮ ਲਿਖਿਆ ਗਿਆ। ਆਚਾਰਿਆ ਪ੍ਰਮੋਦ ਨੇ ਟਵਿਟਰ ‘ਤੇ ਕਿਹਾ, ‘ਰੱਖਿਆ ਮੰਤਰੀ ਹਿੰਦੂ ਹੈ, ਇਸ ਲਈ ਜਹਾਜ਼ ਉਤੇ ਓਮ ਲਿਖਿਆ ਗਿਆ। ਜੇ ਮੰਤਰੀ ਮੁਸਲਮਾਨ ਹੁੰਦਾ ਤਾਂ ਕੀ ‘ਅਜਾਨ’ ਦਿੰਦੇ? ਅਜਿਹਾ ਲਗਦਾ ਹੈ ਕਿ ਹੁਣ ਸੰਵਿਧਾਨ ਵਿਚੋਂ ਸੈਕੁਲਰ ਯਾਨੀ ਧਰਮਨਿਰਪੱਖ ਸ਼ਬਦ ਹਟਾ ਦੇਣਾ ਚਾਹੀਦਾ ਹੈ।

Real Estate