ਹਰਿਆਣਾ ਦੇ ਪਿੰਡ ‘ਚ ਨਸ਼ਾ ਤਸਕਰਾਂ ਵੱਲੋਂ ਪੁਲਿਸ ਤੇ ਹਮਲਾ , ਪੁਲਿਸ ਮੁਲਾਜਮਾਂ ਨੂੰ ਰੱਸਿਆਂ ਨਾਲ ਬੰਨ ਕੇ ਘੜੀਸਿਆ ਗਿਆ

ਹਰਿਆਣਾ ਦੇ ਜਿ਼ਲ੍ਹਾ ਸਿਰਸਾ ‘ਚ ਆਉਂਦੇ ਪਿੰਡ ਦੇਸੂ ਯੋਦਾ ਵਿੱਚ ਛਾਪਾ ਮਾਰਨ ਗਈ ਬਠਿੰਡਾ ਦੀ ਸੀਆਈਏ ਟੀਮ ‘ਤੇ ਨਸ਼ਾ ਤਸਕਰਾਂ ਨੇ ਹਮਲਾ ਕੀਤਾ। ਜਿਸ ‘ਚ ਰੇਡ ਕਰਨ ਗਈ ਪੁਲਿਸ ‘ਤੇ ਫਾਈਰਿੰਗ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਮੁਲਜ਼ਮ ਕੁਲਵਿੰਦਰਿ ਸਿੰਘ ਦੇ ਚਾਚਾ ਤੇ ਕਥਿਤ ਨਸ਼ਾ–ਸਮੱਗਲਰ ਜੱਗਾ ਸਿੰਘ ਦੀਆਂ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।। ਇਸ ਹਾਦਸੇ ‘ਚ ਪੁਲਿਸ ਦੇ ਕਈ ਜਵਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ‘ਚ ਦੋ ਦੀ ਹਾਲਤ ਨਾਜੁਕ ਹੈ। ਜ਼ਖ਼ਮੀ ਪੁਲਿਸ ਕਰਮੀਆਂ ਨੂੰ ਬਠਿੰਡਾ ਦੇ ਨਿਜੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਨਸ਼ਿਆਂ ਦੇ ਸਮੱਗਲਰ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਸੀਆਈਏ ਸਟਾਫ ਦੀ ਟੋਲੀ ਤੇ ਪਿੰਡ–ਵਾਸੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਏਐੱਸਆਈ ਹਰਜੀਵਨ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮ ਫੱਟੜ ਹੋ ਗਏ।
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਿੰਡ–ਵਾਸੀਆਂ ਨੇ ਕੁਝ ਪੁਲਿਸ ਮੁਲਾਜ਼ਮਾਂ ਰੱਸਿਆਂ ਨਾਲ ਬੰਨ ਕੇ ਵੀ ਘੜੀਸ ਹਨ ।

ਹਰਿਆਣਾ ਵਿੱਚ ਰੇਡ ਕਰਨ ਗਈ ਬਠਿੰਡਾ ਪੁਲਿਸ ਤੇ ਹਮਲਾ , ਫਾਇਰਿੰਗ ਵਿੱਚ 1 ਦੀ ਮੌਤ , 6 ਪੁਲਿਸ ਵਾਲੇ ਜਖ਼ਮੀ

Posted by Punjabi News Online (www.punjabinewsonline.com on Tuesday, October 8, 2019

Real Estate