ਸਿ਼ਵਸੈਨਾ ਉਮੀਦਵਾਰ ਕਿਤੇ ਦੀਪਾਲੀ ਬਣ ਜਾਂਦੀ ਕਿਤੇ ਸੋਫੀਆ

1278

ਮਹਾਰਾਸ਼ਟਰ ਚੋਣਾਂ ‘ਚ ਹਰੇਕ ਸਿਆਸੀ ਆਗੂ ਵੋਟਰਾਂ ਨੂੰ ਭਰਮਾਉਣ ਦੀ ਕੋਸਿ਼ਸ਼ ਕਰ ਰਿਹਾ ਹੈ । ਪਰ ਮੁੰਬਰਾ ਸੀਟ ਸਿ਼ਵਸੈਨਾ ਉਮੀਦਵਾਰ ਦੀਪਾਲੀ ਸੈਯਦ ਇਹਨਾ ਸਾਰਿਆਂ ਤੋ ਵੱਧ ਤਿਕੜਮਬਾਜ਼ ਬਣੀ ਹੋਈ ।ਉਹ ਜੇਕਰ ਹਿੰਦੂ ਬਹੁਗਿਣਤੀ ਇਲਾਕੇ ‘ਚ ਜਾਂਦੀ ਤਾਂ ਦੀਪਾਲੀ ਬਣ ਕੇ ਪ੍ਰਚਾਰ ਕਰਦੀ ਪਰ ਜਦੋਂ ਹੀ ਮੁਸਲਿਮ ਇਲਾਕੇ ਵੜ ਜਾਂਦੀ ਉੱਥੇ ਉਹ ਸੋਫੀਆ ਸੈਯਦ ਬਣ ਜਾਂਦੀ ਹੈ।
ਮਰਾਠੀ ਫਿਲਮਾਂ ਦੀ ਕਲਾਕਾਰ ਆਪਣੀ ਕਲਾਕਾਰੀ ਵੋਟਰਾਂ ਨਾਲ ਵਰਤ ਰਹੀ ਹੈ। ਅਸਲ ‘ਚ ਉਸਦਾ ਨਾਂਮ ਦੀਪਾਲੀ ਭੌਂਸਲੇ ਹੈ ਇੱਕ ਸਾਲ ਪਹਿਲਾਂ ਵਿਆਹ ਕਰਵਾਕੇ ਉਹ ਸੋਫੀਆ ਸੈਯਦ ਬਣ ਗਈ ਪਰ ਚੋਣ ਕਮਿਸ਼ਨ ਕੋਲ ਉਹ ਦੀਪਾਲੀ ਸੈਯਦ ਨਾਂਮ ਉਪਰ ਕਾਗਜ਼ ਦਾਖਲ ਕਰਵਾ ਕੇ ਕਿਸਮਤ ਅਜ਼ਮਾ ਰਹੀ ਹੈ।
ਉਹ ਕਹਿੰਦੀ ਹੈ ,’ ਨਾਂਮ ਦਾ ਬਹੁਤ ਵੱਡਾ ਅਸਰ ਪੈਂਦਾ ਹੈ। ਇਸ ਲਈ ਜਿਸ ਇਲਾਕੇ ‘ਚ ਜਾ ਰਹੀ ਹੈ ਵੈਸੇ ਹੀ ਨਾਂਮ ਦਾ ਇਸਤੇਮਾਲ ਕਰਦੀ ਹਾਂ ।’
ਦੀਪਾਲੀ ਨੂੰ 2014 ‘ਚ ਆਮ ਆਦਮੀ ਪਾਰਟੀ ਨੇ ਅਹਿਮਦਨਗਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਸੀ ਜਿੱਥੋ ਉਹ ਬੁਰੀ ਤਰ੍ਹਾਂ ਹਾਰ ਗਈ ਸੀ ।

 

Real Estate