10 ਅਕਤੂਬਰ ਨੂੰ ਜੰਮੂ-ਕਸ਼ਮੀਰ ਖੁੱਲ ਜਾਵੇਗਾ

829

ਧਾਰਾ 370 ਹਟਣ ਮਗਰੋਂ ਤੋਂ ਬੰਦ ਪਏ ਜੰਮੂ ਕਸ਼ਮੀਰ ਚੋਂ ਦੋ ਮਹੀਨਿਆਂ ਤੋਂ ਵੱਧ ਪੁਰਾਣੀ ਐਡਵਾਇਜ਼ਰੀ ਨੂੰ ਹਟਾਉਣ ਦੇ ਨਿਰਦੇਸ਼ ਦੇ ਰਾਜਪਾਲ ਸਤਪਾਲ ਮਲਿਕ ਨੇ ਸੋਮਵਾਰ ਨੂੰ ਦੇ ਦਿੱਤੇ ਹਨ। ਜਿਸ ਚ ਸੈਲਾਨੀਆਂ ਨੂੰ ਘਾਟੀ ਛੱਡਣ ਲਈ ਕਿਹਾ ਗਿਆ ਸੀ। ਗ੍ਰਹਿ ਵਿਭਾਗ ਨੇ ਐਡਵਾਇਜ਼ਰੀ ਨੂੰ ਤਤਕਾਲ ਹਟਾਉਣ ਲਈ ਕਿਹਾ ਹੈ। ਇਹ 10 ਅਕਤੂਬਰ ਤੋਂ ਲਾਗੂ ਹੋਵੇਗੀ, ਜਿਸ ਦੇ ਨਾਲ ਹੀ ਸੂਬੇ ਚ ਯਾਤਰੀਆਂ ਦਾ ਆਉਣ-ਜਾਣ ਸ਼ੁਰੂ ਹੋਵੇਗਾ। ਸੂਬਾਈ ਪ੍ਰਸ਼ਾਸਨ ਨੇ 2 ਅਗਸਤ ਨੂੰ ਇਕ ਸੁਰੱਖਿਆ ਸਲਾਹ ਜਾਰੀ ਕੀਤੀ ਸੀ। ਇਸ ਚ ਘਾਟੀ ਚ ਅੱਤਵਾਦੀ ਖਤਰੇ ਦਾ ਹਵਾਲਾ ਦਿੰਦਿਆਂ ਹੋਇਆਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦ ਤੋਂ ਜਲਦ ਕਸ਼ਮੀਰ ਛੱਡਣ ਲਈ ਕਿਹਾ ਸੀ। ਇਹ ਸਲਾਹ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ।

Real Estate