10 ਅਕਤੂਬਰ ਤੋਂ ਵਾਦੀ ਖੁੱਲਣ ਦੀਆਂ ਖ਼ਬਰਾਂ ਵਿਚਾਲੇ ਕਸ਼ਮੀਰ ਹੈ 65ਵੇਂ ਦਿਨ ਵੀ ਬੰਦ

1074

ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ ‘ਚ 65ਵੇਂ ਦਿਨ ਵੀ ਹੜਤਾਲ ਜਾਰੀ ਹੈ। ਲੋਕਾਂ ਵੱਲੋਂ ਧਾਰਾ 370, 35 ਏ ਹਟਾਏ ਜਾਣ ਅਤੇ ਸੂਬੇ ਦੀ ਵੰਡ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆ ਦੌਰਾਨ ਸਥਿਤੀ ਸ਼ਾਂਤ ਬਣੀ ਹੋਈ ਹੈ ਤੇ ਘਾਟੀ ਦੇ ਕਿਸੇ ਵੀ ਹਿੱਸੇ ਵਿਚ ਕਰਫ਼ਿਊ ਨਹੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੋ ਮਹੀਨਿਆਂ ਤੋਂ ਵੱਧ ਪੁਰਾਣੀ ਐਡਵਾਇਜ਼ਰੀ ਨੂੰ ਹਟਾਉਣ ਦੇ ਨਿਰਦੇਸ਼ ਦੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਦੇ ਦਿੱਤੇ ਸਨ। ਜਿਸ ਚ ਸੈਲਾਨੀਆਂ ਨੂੰ ਘਾਟੀ ਛੱਡਣ ਲਈ ਕਿਹਾ ਗਿਆ ਸੀ। ਗ੍ਰਹਿ ਵਿਭਾਗ ਨੇ ਐਡਵਾਇਜ਼ਰੀ ਨੂੰ ਤਤਕਾਲ ਹਟਾਉਣ ਲਈ ਕਿਹਾ ਹੈ। ਇਹ 10 ਅਕਤੂਬਰ ਤੋਂ ਲਾਗੂ ਹੋਵੇਗੀ, ਜਿਸ ਦੇ ਨਾਲ ਹੀ ਸੂਬੇ ਚ ਯਾਤਰੀਆਂ ਦਾ ਆਉਣ-ਜਾਣ ਸ਼ੁਰੂ ਹੋਵੇਗਾ। ਸੂਬਾਈ ਪ੍ਰਸ਼ਾਸਨ ਨੇ 2 ਅਗਸਤ ਨੂੰ ਇਕ ਸੁਰੱਖਿਆ ਸਲਾਹ ਜਾਰੀ ਕੀਤੀ ਸੀ। ਇਸ ਚ ਘਾਟੀ ਚ ਅੱਤਵਾਦੀ ਖਤਰੇ ਦਾ ਹਵਾਲਾ ਦਿੰਦਿਆਂ ਹੋਇਆਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦ ਤੋਂ ਜਲਦ ਕਸ਼ਮੀਰ ਛੱਡਣ ਲਈ ਕਿਹਾ ਸੀ। ਇਹ ਸਲਾਹ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ।

Real Estate