ਰਾਵਣ ਪਿੰਡ ਵਿੱਚ “ਜੈ ਲੰਕੇਸ਼”

1257

ਮੱਧ ਪ੍ਰਦੇਸ਼ ਸੁਬੇ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਰਾਵਣ ਨਾਂਅ ਦਾ ਇੱਕ ਪਿੰਡ ਹੈ, ਜਿੱਥੋਂ ਦੇ ਲੋਕ ਸਿਰਫ਼ ਰਾਵਣ ਦੀ ਪੂਜਾ ਕਰਦੇ ਹਨ। ਇਸ ਪਿੰਡ ਦੀ ਇਹ ਰਵਾਇਤ ਬਹੁਤ ਪੁਰਾਣੀ ਹੈ। ਪਿੰਡ ਵਾਸੀ ਬਹੁਤ ਸ਼ਰਧਾ ਨਾਲ ਇਹ ਸਭ ਕਰਦੇ ਹਨ। ਰਾਵਣ ਨੂੰ ਇਸ ਪਿੰਡ ਵਿੱਚ ਪੂਜਿਆ ਜਾਂਦਾ ਹੈ। ਪਿੰਡ ਵਿੱਚ ਜਦੋਂ ਕੋਈ ਵੀ ਸ਼ੁਭ–ਕਾਰਜ ਹੁੰਦਾ ਹੈ ਜਿਵੇਂ ਕੋਈ ਵਿਆਹ ਹੁੰਦਾ ਹੈ ਜਾਂ ਕਿਸੇ ਬੱਚੇ ਦਾ ਜਨਮ–ਦਿਨ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਰਾਵਣ ਦੀ ਪੂਜਾ ਹੁੰਦੀ ਹੈ। ਫਿਰ ਬਾਕੀ ਕੰਮ ਸ਼ੁਰੂ ਕੀਤੇ ਜਾਂਦੇ ਹਨ।ਦੁਸਹਿਰਾ ਦੇ ਤਿਉਹਾਰ ਮੌਕੇ ਪਿੰਡ ’ਚ ਸਥਿਤ ਰਾਵਣ ਦੇ ਮੰਦਰ ’ਚ ਵਿਸ਼ੇਸ਼ ਭੰਡਾਰਾ ਹੁੰਦਾ ਹੈ। ਮੰਦਰ ਦਾ ਨਾਂਅ ‘ਰਾਵਣ ਬੱਬਾ’ ਹੈ। ਜਦੋਂ ਵੀ ਪਿੰਡ ਦਾ ਕੋਈ ਵਿਅਕਤੀ ਕਾਰ ਜਾਂ ਕੋਈ ਹੋਰ ਵਾਹਨ ਖ਼ਰੀਦ ਕੇ ਲਿਆਉਂਦਾ ਹੈ, ਤਾਂ ਉਸ ਉੱਤੇ ਖ਼ਾਸ ਤੌਰ ’ਤੇ ‘ਜੈ–ਲੰਕੇਸ਼’ ਲਿਖਵਾਇਆ ਜਾਂਦਾ ਹੈ। ਪਿੰਡ ਵਾਸੀਆਂ ਦੀ ਮਾਨਤਾ ਹੈ ਕਿ ਜੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰਾਵਣ ਦੀ ਪੂਜਾ ਨਾ ਕੀਤੀ ਜਾਵੇ, ਤਾਂ ਕੋਈ ਨਾ ਕੋਈ ਮਾੜੀ ਘਟਨਾ ਜ਼ਰੂਰ ਵਾਪਰ ਜਾਂਦੀ ਹੈ।

Real Estate