ਰਾਜ ਬੱਬਰ ਦੀ ਥਾਂ ਯੂਪੀ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ

1081

ਸੋਮਵਾਰ ਰਾਤ ਨੂੰ ਕਾਂਗਰਸ ਨੇ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ। ਰਾਜ ਬੱਬਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮਈ ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਥੇ ਹੀ, ਅਰਾਧਨਾ ਮਿਸ਼ਰਾ ਨੂੰ ਵਿਧਾਇਕ ਦਲ ਦੀ ਨੇਤਾ ਨਿਯੁਕਤ ਕੀਤਾ ਗਿਆ। ਅਰਾਧਨਾ ਸੀਨੀਅਰ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਦੀ ਧੀ ਹੈ।40 ਸਾਲ ਦੇ ਅਜੈ ਕੁਮਾਰ ਲੱਲੂ ‘ਤੇ ਭਰੋਸਾ ਕਰਦਿਆਂ ਕਾਂਗਰਸ ਨੇ ਇਕ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਲੱਲੂ ਕੁਸ਼ੀਨਗਰ ਜ਼ਿਲ੍ਹੇ ਚ ਤਮਕੁਹਿਰਾਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। 2012 ਅਤੇ 2017 ਚ ਕਾਂਗਰਸ ਦੀ ਟਿਕਟ ‘ਤੇ ਅਸੈਂਬਲੀ ਚ ਜੇਤੂ ਰਹੇ ਅਜੈ ਕੁਮਾਰ ਲੱਲੂ, ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ। ਉਹ ਪਾਰਟੀ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ।

Real Estate