4 ਵਾਰ ਦਾ ਕਾਂਗਰਸੀ ਵਿਧਾਇਕ ਆਪ ‘ਚ ਸ਼ਾਮਲ

1036

ਸਾਹਨੀ ਨੂੰ ਭ੍ਰਿਸਟ ਕਹਿ ਕੇ ਮੈਨੂੰ ਚੋਣ ਲੜਾਈ ਸੀ ਤੇ ਹੁਣ ਉਹ ਆਪ ਵਿੱਚ ਜਾਂਦਿਆਂ ਇਮਾਨਦਾਰ ਕਿਵੇਂ ਹੋ ਗਿਆ -ਅਲਕਾ ਲਾਂਬਾ

ਦਿੱਲੀ ਵਿਚ ਸਾਬਕਾ ਮੁੱਖ ਮੰਤਰੀ ਮਰਹੂਮ ਸ਼ੀਲਾ ਦੀਕਸ਼ਤ ਦੇ ਕਰੀਬੀ ਅਤੇ ਚਾਂਦਨੀ ਚੌਕ ਤੋਂ 4 ਵਾਰ ਦੇ ਕਾਂਗਰਸੀ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਪ੍ਰਹਿਲਾਦਾ ਸਿੰਘ ਸਾਹਨੀ ਕਾਂਗਰਸ ਦੇ ਪੁਰਾਣੇ ਨੇਤਾਵਾਂ ਵਿਚੋਂ ਇਕ ਹਨ। ਉਹ ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ ਚਾਰ ਵਾਰ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਰਹਿ ਚੁੱਕੇ ਹਨ। ਉਹ ਇਕ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਉਹ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ। ਉਹ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਤੋਂ ਟਿਕਟ ਦਾ ਉਮੀਦਵਾਰ ਮੰਨਿਆ ਜਾਂਦਾ ਸੀ, ਪਰ ਉਹ ਅਲਕਾ ਲਾਂਬਾ ਦੀ ਕਾਂਗਰਸ ਵਿੱਚ ਵਾਪਸੀ ਤੋਂ ਨਾਰਾਜ਼ ਦੱਸੇ ਜਾ ਰਹੇ ਸਨ।
ਪ੍ਰਹਿਲਾਦ ਸਾਹਨੀ ‘ਆਪ’ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਅਤੇ ਦਿੱਲੀ ਚੋਣ ਇੰਚਾਰਜ ਸੰਸਦ ਸੰਜੇ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋਏ। ‘ਆਪ’ ਮੈਂਬਰਾਂ ਚ ਸ਼ਾਮਲ ਹੋਣ ਵਾਲੇ ਚਾਂਦਨੀ ਚੌਕ ਵਿਧਾਨ ਸਭਾ ਚ ਕਾਂਗਰਸ ਦੇ ਚਾਰ ਚੋਂ ਤਿੰਨ ਮੰਡਲ ਪ੍ਰਧਾਨ ਵੀ ਸ਼ਾਮਲ ਹਨ।
ਇਸ ਬਾਰੇ ਅਲਕਾ ਲਾਂਬਾ ਨੇ ਕਿਹਾ ਹੈ ਕਿ ਸਾਹਨੀ ਨੂੰ ਹੀ ਭ੍ਰਿਸ਼ਟਚਾਰੀ ਆਖਦਿਆਂ ਆਮ ਆਦਮੀ ਪਾਰਟੀ ਨੇ ਮੈਨੂੰ ਚੋਣ ਲੜਵਾਈ ਸੀ। 4 ਵਾਰ ਦੇ ਵਿਧਾਇਕ ਤੀਜੇ ਨੰਬਰ ‘ਤੇ ਰਹੇ ਸਨ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦੇ ਹੀ ਉਹ ਇਮਾਨਦਾਰ ਕਿਵੇਂ ਹੋ ਗਏ।

Real Estate