ਪੁਲ਼ ਢਹਿਣ ਨਾਲ ਦਰਿਆ ’ਚ ਜਾ ਡਿੱਗੀਆਂ ਕਈ ਕਾਰਾਂ

954

ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ’ਚ ਇੱਕ ਪੁਲ਼ ਢਹਿਣ ਨਾਲ ਕਈ ਕਾਰਾਂ ਦਰਿਆ ਵਿੱਚ ਜਾ ਡਿਗੀਆਂ। ਦਰਿਆ ਉੱਤੇ ਬਣੇ ਇਸ ਪੁਲ਼ ਦੇ ਢਹਿਣ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਹੀ ਰਹਿ ਗਿਆ। ਜੂਨਾਗੜ੍ਹ ਜ਼ਿਲ੍ਹੇ ਦੇ ਪਿੰਡ ਮਲਾਂਕਾ ’ਚ ਸਾਸਨ ਰੋਡ ਉੱਤੇ ਇਹ ਪੁਲ ਹਾਲੇ ਕੁਝ ਸਾਲ ਪਹਿਲਾਂ ਹੀ ਬਣਿਆ ਦੱਸਿਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਅਨੁਸਾਰ ਇਸ ਵਾਰ ਭਾਰੀ ਵਰਖਾ ਕਾਰਨ ਪੁਲ ਹੇਠਲੀ ਬਹੁਤ ਸਾਰੀ ਮਿੱਟੀ ਵਹਿ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।ਪੁਲ਼ ਦੇ 500 ਮੀਟਰ ਖੇਤਰ ਵਿੱਚ ਤਰੇੜਾਂ ਪਈਆਂ ਸਾਫ਼ ਦਿਸਦੀਆਂ ਹਨ। ਇਹ ਪੁਲ਼ ਜੂਨਾਗੜ੍ਹ ਨੂੰ ਮੁੰਦਰਾ ਨਾਲ ਜੋੜਦਾ ਹੈ। ਇਸ ਪੁਲ਼ ਦੇ ਢਹਿ ਜਾਣ ਕਾਰਨ ਹੁਣ ਇਸ ਸੜਕ ਉੱਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ।ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

Real Estate