ਕੈਦੀ ਨੇ ਵੀਡੀਓ ਵਾਇਰਲ ਕਰ ਕੇ ਜੇਲ੍ਹ ਅਧਿਕਾਰੀਆਂ ਦੀ ਖੋਲ੍ਹੀ ਪੋਲ

1019

ਪੰਜਾਬ ਦੀ ਇੱਕ ਜੇਲ੍ਹ ਰੋਪੜ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਜੇਲ੍ਹ ਅਧਿਕਾਰੀਆਂ ਦੀ ਪੋਲ ਖੋਲ਼੍ਹ ਕੇ ਰੱਖ ਦਿੱਤੀ ਹੈ। ਇਹ ਵੀਡਓ ਜੇਲ੍ਹ ਵਿਚ ਹੀ ਬੰਦ ਕਿਸੇ ਕੈਦੀ ਜਾਰੀ ਕੀਤਾ ਹੈ।ਵੀਡੀਓ ਰਾਹੀਂ ਰੂਪਨਗਰ ਜੇਲ੍ਹ ਦੇ ਸੈੱਲ ਬਲਾਕ ‘ਚ 3 ਮੋਬਾਇਲ ਦਿਖਾਏ ਗਏ ਹਨ, ਜੋ ਕਿ ਚਾਲੂ ਹਾਲਤ ‘ਚ ਹਨ। ਵੀਡੀਓ ਵਿਚ ਇਹ ਵਿਆਕਤੀ ਇਲਜ਼ਾਮ ਲਾ ਰਿਹਾ ਹੈ ਕਿ ਜੇਲ੍ਹ ਅਧਿਕਾਰੀ ਉਸ ਨੂੰ ਮੋਬਾਇਲ ਅਤੇ ਨਸ਼ਾ ਵੇਚਣ ਲਈ ਮਜਬੂਰ ਕਰ ਰਹੇ ਹਨ। ਇੰਨਾ ਹੀ ਨਹੀਂ, ਇਸ ਸ਼ਖਸ ਮੁਤਾਬਕ ਅਧਿਕਾਰੀਆਂ ਵੱਲੋਂ ਛੋਟੇ ਮੋਬਾਇਲ ਦੀ ਕੀਮਤ 5 ਤੋਂ ਲੈ ਕੇ 6 ਹਜ਼ਾਰ ਤੱਕ ਅਤੇ ਵੱਡੇ ਮੋਬਾਇਲ ਦੀ ਕੀਮਤ ਕਰੀਬ 25 ਹਜ਼ਾਰ ਤੈਅ ਕੀਤੀ ਗਈ ਹੈ ਅਤੇ ਉਸ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਲਈ ਮਜਬੂਰ ਕੀਤਾ ਜਾਂਦਾ।ਇਸ ਵਾਇਰਲ ਵੀਡੀਓ ਦੀ ਜੇਲ੍ਹ ਅਧਿਕਾਰੀ ਵੀ ਪੁਸ਼ਟੀ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਦੀ ਵੀ ਗੱਲ ਆਖੀ ਜਾ ਰਹੀ ਹੈ, ਹਾਲਾਂਕਿ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ।

Real Estate