ਸ਼ਾਪਿੰਗ ਟਿਪਸ – ਖਰੀਦੋ ਫਰੋਖਤ ਲਈ ਕਰੈਡਿਟ ਕਾਰਡ ਫਾਇਦੇਮੰਦ ਅਤੇ ਸੁਰੱਖਿਅਤ

4859

ਤਿਉਹਾਰਾਂ ਦੇ ਦਿਨਾਂ ਵਿੱਚ ਡਿਜੀਟਲ ਪੇਮੈਂਟ ਅਤੇ ਆਨਲਾਈਨ ਸਾਪਿੰਗ ਦਾ ਰਿਵਾਜ਼ ਹੈ। ਕੰਪਨੀਆਂ ਵੀ ਡੇਬਿਟ ਕਾਰਡ ਜਾਂ ਕਰੈਡਿਟ ਕਾਰਡ ਉਪਰ ਪੇਮੈਂਟ ਕਰਨ ‘ਤੇ 10 ਤੋਂ 15 ਪ੍ਰਤੀਸ਼ਤ ਤੱਕ ਦਾ ਡਿਸਕਾਊਂਟ ਦੇ ਰਹੀਆਂ ਹਨ। ਜਾਣਕਾਰਾਂ ਦੀ ਮੁਤਾਬਿਕ ਬੈਂਕ ਆਨਲਾਈਨ ਅਤੇ ਆਫ਼ਲਾਈਨ ਸਟੋਰਾਂ ਨੂੰ ਤਿਉਹਾਰਾਂ ਦੇ ਸੀਜਨ ‘ਚ ਡਿਸਕਾਊਂਟ ਦਿੰਦੇ ਹਨ। ਪਰ ਇਸ ਦੇ ਲਈ ਡੇਬਿਟ ਜਾਂ ਕਰੈਡਿਟ ਕਾਰਡ ਨਾਲ ਭੁਗਤਾਨ ਕਰਨਾ ਜਰੂਰੀ ਹੈ। ਅਜਿਹੇ ਵਿੱਚ ਧੋਖੇ ਤੋਂ ਬਚਣ ਲਈ ਸਾਵਧਾਨੀ ਰੱਖਣੀ ਚਾਹੀਦੀ । ਸਾਈਬਰ ਫਰਾਡ ਦੇ ਮਾਹਿਰ ਫਰੈਂਕ ਐਬਾਗਨੇਲ ਨੇ ਮੁਤਾਬਿਕ ਡੇਬਿਟ ਕਾਰਡ ਦੇ ਉਪਯੋਗ ਨਾਲ ਬੈਂਕ ਖਾਤਾ ਅਸੁਰੱਖਿਅਤ ਹੋ ਜਾਂਦਾ ਹੈ। ਧੋਖੇਬਾਜ਼ ਤੁਹਾਡੇ ਖਾਤੇ ਵਿੱਚੋਂ ਮਿੰਟਾਂ ‘ਚ ਸਾਰੇ ਪੈਸੇ ਚੁਰਾ ਸਕਦੇ ਹਨ। ਜਦਕਿ ਕਰੈਡਿਟ ਕਾਰਡ ਵਿੱਚ ਲਿਮਟ ਤਹਿ ਹੋ ਕਾਰਨ ਨੁਕਸਾਨ ਵੀ ਘੱਟ ਹੈ। ਡੇਬਿਟ ਕਾਰਡ ਵਿੱਚ ਸਿੱਧੇ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹਨ ਜਦਕਿ ਕਰੈਡਿਟ ਕਾਰਡ ਵਿੱਚ ਬੈਂਕ ਜਾਂ ਕੰਪਨੀ ਸੀਮਿਤ ਸਮੇਂ ਲਈ ਪੈਸਾ ਦਿੰਦੀ ਹੈ। ਇਸ ਨਾਲ ਤੁਹਾਡੇ ਖਾਤੇ ਦੇ ਪੈਸੇ ਵੀ ਬਚ ਜਾਂਦੇ ਹਨ ਅਤੇ ਉਸ ਉਪਰ ਵਿਆਜ਼ ਵੀ ਮਿਲਦਾ ਹੈ।
ਕਰੈਡਿਟ ਕਾਰਡ ਨਾਲ ਖਰੀਦ ਕਰਨ ‘ਤੇ ਬੈਂਕ ਛੁਟ ਤਾਂ ਦਿੰਦੇ ਹਨ ਪਰ ਸਾਵਧਾਨੀ ਵੀ ਵਰਤੋ
ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਕਰੈਡਿਟ ਕਾਰਡ ਤੋਂ ਪੇਮੈਂਟ ਸੰਭਵ ਹੈ।
ਕਰੈਡਿਟ ਕਾਰਡ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਬੈਂਕ ਅਕਾਊਂਟ ਵਿੱਚ ਪੈਸੇ ਨਾ ਵੀ ਹੋਣ ਤਾਂ ਤੁਸੀ ਖਰੀਦ ਕਰ ਸਕਦੇ ਹੋ ।
ਐਮਰਜੈਂਸੀ ਵਿੱਚ ਇਸ ਵਿੱਚੋਂ ਕੈਸ਼ ਕੱਢ ਵੀ ਸਕਦੇ ਹੋ , ਹਾਲਾਂਕਿ ਇਸ ਦੇ ਚਾਰਜਿਜ ਕਾਫੀ ਹੁੰਦੇ ਹਨ। ਇਸ ਲਈ ਆਮ ਤੌਰ ‘ਤੇ ਕਰੈਡਿਟ ਕਾਰਡ ਵਿੱਚੋਂ ਪੈਸੇ ਕੱਢਣੇ ਨਹੀਂ ਚਾਹੀਦੇ ।
ਕਰੈਡਿਟ ਕਾਰਡ ਨਾਲ ਤੁਸੀ ਕੋਈ ਵੀ ਉਤਪਾਦ ਕਿਸ਼ਤਾਂ ਦੇ ਜ਼ਰੀਏ ਆਸਾਨੀ ਨਾਲ ਖਰੀਦ ਸਕਦੇ ਹੋ ।
ਡੈਬਿਟ ਕਾਰਡ ਹੋਵੇ ਤਾਂ ਜਿ਼ਆਦਾ ਨਕਦੀ ਦੀ ਜਰੂਰਤ ਨਹੀਂ
ਇਸਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਕਿ ਇਸ ਨਾਲ ਤੂੰ ਕੈਸ਼ ਚੁੱਕਣ ਦੀ ਜਰੂਰਤ ਬਹੁਤ ਘੱਟ ਹੁੰਦੀ ਹੈ।
ਇਸ ਤੁਹਾਡਾ ਚਲਦਾ-ਫਿਰਦਾ ਬੈਂਕ ਖਾਤਾ ਹੈ । ਜਦੋਂ ਜਰੂਰਤ ਉਦੋ ਏਟੀਐਮ ਵਿੱਚੋਂ ਪੈਸੇ ਕੱਢਵਾ ਸਕਦੇ ।
ਇਸਦਾ ਕੋਈ ਮਹੀਨਾਵਾਰ ਵਿਆਜ਼ ਨਹੀਂ ਹੁੰਦਾ । ਕੁਝ ਬੈਂਕ ਸਲਾਨਾ ਥੋੜੀ ਜਿਹੀ ਫੀਸ ਲੈਂਦੇ ਹਨ।

Real Estate