ਵੋਟਾਂ ਤੋਂ ਐਨ ਪਹਿਲਾਂ ਹਰਿਆਣਾ ਕਾਂਗਰਸ ਨੂੰ ਅਲਵਿਦਾ ਆਖ ਗਿਆ ਸਾਬਕਾ ਸੂਬਾ ਪ੍ਰਧਾਨ

1137

ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਹਨ ਇਸੇ ਦੌਰਾਨ ਵੋਟਾਂ ਤੋਂ ਐਨ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਅਸ਼ੋਕ ਤੰਵਰ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤੰਵਰ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਸਨ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫ਼ੀ ਨਾਰਾਜ਼ ਚੱਲ ਰਹੇ ਸਨ। ਤੰਵਰ ਨੇ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਉੱਤੇ ਟਿਕਟ ਵੇਚਣ ਦਾ ਦੋਸ਼ ਲਾਇਆ। ਇਸ ਦੇ ਵਿਰੋਧ ’ਚ ਉਨ੍ਹਾਂ ਪਾਰਟੀ ’ਚ ਮਿਲੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬੀਤੇ ਦਿਨੀਂ ਹੀ ਉਨ੍ਹਾਂ ਨੂੰ ਸਟਾਰ–ਪ੍ਰਚਾਰਕ ਵੀ ਐਲਾਨਿਆ ਗਿਆ ਸੀ। ਪਰ ਸਨਿੱਚਰਵਾਰ ਨੂੰ ਉਨ੍ਹਾਂ ਪਾਰਟੀ ਹੀ ਛੱਡ ਦਿੱਤੀ। ਅਸ਼ੋਕ ਤੰਵਰ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਜਿਗਰਾ ਹੈ। ਰਾਹੁਲ ਗਾਂਧੀ ਵੀ ਤਾਂ ਇਹੋ ਚਾਹੁੰਦੇ ਸਨ ਕਿ ਸਭ ਕੁਝ ਪਾਰਦਰਸ਼ੀ ਹੋਵੇ ਪਰ ਕੋਈ ਮੰਨ ਹੀ ਨਹੀਂ ਰਿਹਾ। ਕਾਂਗਰਸ ਭਗਤੀ ਦੀ ਥਾਂ ਪਾਰਟੀ ਵਿੱਚ ਹੁੱਡਾ ਭਗਤੀ ਚੱਲ ਰਹੀ ਹੈ।ਅਸ਼ੋਕ ਤੰਵਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਤੰਵਰ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦੇ ਸਾਥੀ ਕਿੱਥੇ ਜਾਣਗੇ, ਇਹ ਉਨ੍ਹਾਂ ਦਾ ਅਧਿਕਾਰ ਹੈ। ਪਾਰਟੀ ਵਿੱਚ ਜ਼ਮੀਨ ਨਾਲ ਜੁੜੇ ਆਗੂਆਂ ਦੀ ਗੱਲ ਹੀਂ ਸੁਣੀ ਨਹੀਂ ਜਾ ਰਹੀ। ਜਿਹੜੀ ਵੀ ਕਮੇਟੀ ਬਣਦੀ ਹੈ, ਉਸ ਵਿੱਚ ਸਿਰਫ਼ ਆਪਣਿਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ। ਤੰਵਰ ਨੇ ਕਿਹਾ ਕਿ ਸੁਣਵਾਈ ਲਈ ਪਾਰਟੀ ਵਿੱਚ ਇੱਕ ਬਾਕਾਇਦਾ ਸਿਸਟਮ ਬਣਾਉਣ ਦੀ ਜ਼ਰੂਰਤ ਹੈ। ਜੇ ਕਾਂਗਰਸ ਪਾਰਟੀ ਹਾਰਦੀ ਹੈ, ਤਾਂ ਉਹੀ ਲੋਕ ਜ਼ਿੰਮੇਵਾਰ ਹੋਣਗੇ।

Real Estate