ਮਹਾਤਮਾ ਗਾਂਧੀ ਦੀਆਂ ਅਸਥੀਆਂ ਚੋਰੀ

1129

2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150 ਵੀਂ ਜਨਮ ਦਿਵਸ ਮੌਕੇ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀਆਂ ਅਸਥੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਅਣਪਛਾਤੇ ਲੋਕਾਂ ਨੇ ਉਸਦੀ ਤਸਵੀਰ ‘ਤੇ’ ‘ਦੇਸ਼ਧ੍ਰੋਹੀ’ ਵੀ ਲਿਖਿਆ ਸੀ। ਇਹ ਘਟਨਾ ਰੀਵਾ ਸ਼ਹਿਰ ਦੇ ਬਾਪੂ ਭਵਨ ਦੀ ਹੈ ਜਿਥੇ ਅਣਪਛਾਤੇ ਵਿਅਕਤੀਆਂ ਨੇ ਗਾਂਧੀ ਦੀ ਤਸਵੀਰ ਉੱਤੇ ‘ਰਾਸ਼ਟਰਧ੍ਰੋਹੀ’ ਲਿਖਣ ਦੇ ਨਾਲ ਨੇੜੇ ਰੱਖੀਆਂ ਉਨ੍ਹਾਂ ਦੀਆਂ ਅਸਥੀਆਂ ਚੋਰੀ ਕਰ ਲਈਆਂ। ਘਟਨਾ ਤੋਂ ਬਾਅਦ ਰੀਵਾ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਸਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Real Estate