ਸ੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਾ ਰੇੜਕਾ ਜਾਰੀ

1241

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹ ਸਾਂਝੇ ਤੌਰ ’ਤੇ ਕਰਨ ਨੂੰ ਲੈ ਕੇ ਅੱਜ ਵੀ ਕੋਈ ਸਹਿਮਤੀ ਕਾਇਮ ਨਹੀਂ ਹੋ ਸਕੀ।ਅੱਜ ਦੋਵੇਂ ਧਿਰਾਂ ਦੀ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਦੋਬਾਰਾ ਹੋਈ ਸੀ ਪਰ ਇਹ ਵੀ ਪਿਛਲੀ ਮੀਟਿੰਗ ਵਾਂਗ ਹੀ ਬੇਨਤੀਜਾ ਰਹੀ। ਇਸ ਦੇ ਬਾਵਜੂਦ ਦੋਵੇਂ ਧਿਰਾਂ ਪੂਰੀ ਤਰ੍ਹਾਂ ਆਸਵੰਦ ਸਨ ਕਿ ਕੋਈ ਸਾਂਝਾ ਸਮਾਰੋਹ ਕਰਨ ਲਈ ਅਗਲੀ ਵਾਰ ਜ਼ਰੂਰ ਕੋਈ ਸਹਿਮਤੀ ਕਾਇਮ ਹੋ ਸਕੇਗੀ।ਅੱਜ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਫ਼ੋਂ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਰਹੇ। ਉਹ ਅੱਜ ਦੀ ਮੀਟਿੰਗ ਬਾਰੇ ਪਹਿਲਾਂ ਮੁੱਖ ਮੰਤਰੀ ਨਾਲ ਵਿਚਾਰ–ਵਟਾਂਦਰਾ ਕਰਨਗੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਦੇ ਸਟੈਂਡ ਬਾਰੇ ਜਾਣੂ ਕਰਵਾਉਣਗੇ। ਇਸ ਤੋਂ ਪਿਛਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਫ਼ੋਂ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਸਨ ਪਰ ਬੀਤੇ ਦਿਨੀਂ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਖ਼ੁਦ ਨੂੰ ਸਿਰਫ਼ ਡੇਰਾ ਬਾਬਾ ਨਾਨਕ ਵਾਲੇ ਸਮਾਰੋਹ ਤੱਕ ਸੀਮਤ ਰੱਖਣਾ ਚਾਹੁਣਗੇ, ਉਨ੍ਹਾਂ ਦੋਸ਼ ਲਗਾਇਆ ਸੀ ਕਿ ਸ੍ਰੋਮਣੀ ਕਮੇਟੀ ਬਾਦਲ ਪਰਿਵਾਰ ਨੂੰ ਪ੍ਰਮੋਟ ਕਰ ਰਹੀ ਹੈ ।

Real Estate