ਦਿੱਲੀ ‘ਚ ਅੱਤਵਾਦੀ ਹਮਲੇ ਦਾ ਖ਼ਤਰਾ

ਰਾਜਧਾਨੀ ਦਿੱਲੀ ‘ਚ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਅੱਤਵਾਦੀ ਹਮਲਿਆਂ ਦੇ ਅਲਰਟ ਤੋਂ ਬਾਅਦ ਸ਼ੁਰੂ ਹੋਈ ਹੈ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਤਿੰਨ ਤੋਂ ਚਾਰ ਅੱਤਵਾਦੀ ਦਿੱਲੀ ਦਾਖਲ ‘ਚ ਕਾਮਯਾਬ ਹੋਏ ਹਨ।ਇਸ ਦੌਰਾਨ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਰਾਜਧਾਨੀ ਦਿੱਲੀ ‘ਚ ਨੌ ਖੁਫੀਆ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਜਿਸ ‘ਚ ਸਪੈਸ਼ਲ ਸੇਲ ਨੂੰ ਕੁਝ ਖੁਫੀਆ ਜਾਣਕਾਰੀ ਵੀ ਮਿਲੀ ਹੈ। ਦਿੱਲੀ ‘ਚ ਦਾਖਲ ਹੋਏ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਦੱਸੇ ਜਾ ਰਹੇ ਹਨ। ਛਾਪੇਮਾਰੀ ਕੱਲ੍ਹ ਸ਼ਾਮ ਸੀਮਲਮਪੁਰ, ਉੱਤਰ-ਪੂਰਬੀ, ਜਾਮਿਆ ਨਗਰ ਅਤੇ ਪਹਾੜਗੰਜ ਇਲਾਕਿਆਂ ‘ਚ ਸ਼ੁਰੂ ਹੋਈ ਸੀ।

Real Estate