ਅੰਮ੍ਰਿਤਸਰ ਹਵਾਈ ਅੱਡੇ ਦੀ ਵਧਾਈ ਗਈ ਸੁਰੱਖਿਆ

1028

ਪੰਜਾਬ ਪਿਛਲੇ ਦਿਨਾਂ ਤੋਂ ਲਗਾਤਾਰ ਫੜ੍ਹੇ ਜਾ ਰਹੇ ਹਥਿਆਰਾਂ ਤੋਂ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਸੁਰੱਖਿਆ ਦੀ ਜ਼ਿੰਮੇਦਾਰ ਸੈਨਾ ਨੂੰ ਦੇ ਦਿੱਤੀ ਗਈ ਹੈ।ਖ਼ਬਰਾਂ ਅਨੁਸਾਰ ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਟਾਵਰ ਵੀ ਸੈਨਾ ਨੇ ਆਪਣੇ ਕੰਟ੍ਰੋਲ ‘ਚ ਲੈ ਲਿਆ ਹੈ। ਇਸ ਬਾਰੇ ਅਧਿਕਾਰੀਆਂ ਨੇ ਕੁਝ ਵੀ ਸਾਫ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਰਿਪੋਰਟਾਂ ਅਨੁਸਾਰ ਪਿਛਲੇ ਹਫਤੇ ਪਾਕਿਸਤਾਨ ਸਰਹੱਦ ਵੱਲੋਂ ਡ੍ਰੋਨ ਨਾਲ ਆਏ ਹਥਿਆਰ ਫੜ੍ਹੇ ਜਾਣ ਤੋਂ ਬਾਅਦ ਏਅਰਪੋਰਟ ‘ਤੇ ਅੱਤਵਾਦੀ ਹਮਲੇ ਦਾ ਖਦਸ਼ੇ ਕਰਕੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਏਅਰਪੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਸੈਨਾ ਦੇ ਕਰੀਬ 150 ਕਮਾਂਡੋ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਕਿ 27 ਸਤੰਬਰ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਚੋਂ ਪਾਕਿ ਵੱਲੋਂ ਆਏ ਕ੍ਰੈਸ਼ ਹੋਏ ਡ੍ਰੋਨ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਸੀ। ਬੀਤੇ ਦਿਨ ਵੀ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਗਿਣਤੀ ‘ਚ ਹਥਿਆਰ ਅਤੇ ਹੈਰੋਇਨ ਮਿਲੀ ਹੈ।

Real Estate